PA/690409b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭੌਤਿਕ ਜੀਵਨ ਦਾ ਅਰਥ ਹੈ ਆਪਣੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨਾ, ਅਤੇ ਵੈਰਾਗਯ-ਵਿਦਿਆ, ਜਾਂ ਭਗਤੀ ਸੇਵਾ ਦਾ ਅਰਥ ਹੈ ਕ੍ਰਿਸ਼ਨ ਦੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨਾ। ਬੱਸ ਇੰਨਾ ਹੀ। ਭੌਤਿਕ ਅਖੌਤੀ ਪਿਆਰ ਅਤੇ ਰਾਧਾ-ਕ੍ਰਿਸ਼ਨ ਪਿਆਰ ਵਿੱਚ ਕੀ ਅੰਤਰ ਹੈ? ਅੰਤਰ ਇਹ ਹੈ ਕਿ, ਭੌਤਿਕ ਸੰਸਾਰ ਵਿੱਚ, ਦੋਵੇਂ ਧਿਰਾਂ, ਉਹ ਆਪਣੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਇੱਕ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਹੈ ਜਾਂ ਇੱਕ ਕੁੜੀ ਇੱਕ ਮੁੰਡੇ ਨੂੰ ਪਿਆਰ ਕਰਦੀ ਹੈ, ਤਾਂ ਪ੍ਰੇਰਣਾ ਉਸਦੀ ਆਪਣੀ ਇੰਦਰੀਆਂ ਦੀ ਸੰਤੁਸ਼ਟੀ ਹੁੰਦੀ ਹੈ। ਪਰ ਗੋਪੀਆਂ, ਉਨ੍ਹਾਂ ਦਾ ਵਿਚਾਰ ਹੈ... ਸਿਰਫ਼ ਗੋਪੀਆਂ ਹੀ ਨਹੀਂ; ਸਾਰੇ ਗਊ ਚਰਵਾਹੇ, ਮਾਤਾ ਯਸ਼ੋਦਾ, ਨੰਦ ਮਹਾਰਾਜ, ਵਰਿੰਦਾਵਣ ਦਲ। ਇਸ ਲਈ ਉਹ ਸਾਰੇ ਕ੍ਰਿਸ਼ਨ ਨੂੰ ਸੰਤੁਸ਼ਟ ਕਰਨ ਲਈ ਤਿਆਰ ਹਨ।"
690409 - ਪ੍ਰਵਚਨ - ਨਿਉ ਯਾੱਰਕ