PA/690410 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅੱਜ ਮੈਂ ਅਮਰੀਕੀ ਹਾਂ ਜਾਂ ਭਾਰਤੀ, ਕੱਲ੍ਹ ਜਾਂ ਅਗਲੇ ਜਨਮ ਵਿੱਚ, ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ। ਪਰ ਇਹ ਸਰੀਰ ਹਮੇਸ਼ਾ ਲਈ ਖਤਮ ਹੋ ਜਾਵੇਗਾ। ਮੈਨੂੰ ਇਹ ਸਰੀਰ ਕਦੇ ਨਹੀਂ ਮਿਲੇਗਾ। ਮੈਨੂੰ ਇੱਕ ਹੋਰ ਸਰੀਰ ਮਿਲੇਗਾ। ਹੋ ਸਕਦਾ ਹੈ ਕਿ ਇੱਕ ਦੇਵਤਾ ਦਾ ਸਰੀਰ ਹੋਵੇ ਜਾਂ ਇੱਕ ਰੁੱਖ ਦਾ ਸਰੀਰ ਹੋਵੇ ਜਾਂ ਇੱਕ ਪੌਦੇ ਦਾ ਸਰੀਰ ਹੋਵੇ ਜਾਂ ਜਾਨਵਰ ਦਾ ਸਰੀਰ ਹੋਵੇ - ਮੈਨੂੰ ਇੱਕ ਹੋਰ ਸਰੀਰ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਲਈ ਜੀਵ ਇਸ ਤਰ੍ਹਾਂ ਭਟਕ ਰਿਹਾ ਹੈ, ਵਾਸਾਂਸੀ ਜਿਰਣਾਨੀ (ਭ.ਗ੍ਰੰ. 2.22)। ਜਿਵੇਂ ਅਸੀਂ ਆਪਣਾ ਪਹਿਰਾਵਾ ਇੱਕ ਪਹਿਰਾਵੇ ਤੋਂ ਦੂਜੇ ਪਹਿਰਾਵੇ ਵਿੱਚ ਬਦਲਦੇ ਹਾਂ, ਉਸੇ ਤਰ੍ਹਾਂ ਅਸੀਂ ਮਾਇਆ ਦੇ ਪ੍ਰਭਾਵ ਨਾਲ ਵੱਖ-ਵੱਖ ਸਥਿਤੀਆਂ ਬਦਲ ਰਹੇ ਹਾਂ। ਮਾਇਆ ਮੈਨੂੰ ਮਜਬੂਰ ਕਰ ਰਹੀ ਹੈ। ਪ੍ਰਕ੍ਰਿਤੇ: ਕ੍ਰਿਯਾਮਾਣਾਨੀ ਗੁਣੈ: ਕਰਮਾਣੀ (ਭ.ਗ੍ਰੰ. 3.27)। ਜਿਵੇਂ ਹੀ ਮੈਂ ਕਿਸੇ ਚੀਜ਼ ਦੀ ਇੱਛਾ ਕਰ ਰਿਹਾ ਹਾਂ, ਤੁਰੰਤ ਮੇਰਾ ਸਰੀਰ ਬਣ ਜਾਂਦਾ ਹੈ। ਤੁਰੰਤ ਇੱਕ ਖਾਸ ਕਿਸਮ ਦਾ ਸਰੀਰ ਬਣਨਾ ਸ਼ੁਰੂ ਹੋ ਜਾਂਦਾ ਹੈ, ਅਤੇ ਜਿਵੇਂ ਹੀ ਮੈਂ ਬਦਲਣ ਲਈ ਪਰਿਪੱਕ ਹੁੰਦਾ ਹਾਂ, ਮੇਰਾ ਅਗਲਾ ਸਰੀਰ ਮੈਨੂੰ ਆਪਣੀ ਇੱਛਾ ਅਨੁਸਾਰ ਮਿਲਦਾ ਹੈ। ਇਸ ਲਈ ਸਾਨੂੰ ਹਮੇਸ਼ਾ ਕ੍ਰਿਸ਼ਨ ਦੀ ਕਾਮਨਾ ਕਰਨੀ ਚਾਹੀਦੀ ਹੈ।"
690410 - ਪ੍ਰਵਚਨ SB 02.01.01-4 - ਨਿਉ ਯਾੱਰਕ