PA/690417 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਆਰਾਧਿਤੋ ਯਦਿ ਹਰਿ ਤਪਸਾ ਤਤ: ਕਿਮ (ਨਾਰਦ-ਪੰਚਰਾਤ੍ਰ)। ਗੋਵਿੰਦ ਆਦਿ-ਪੁਰੁਸ਼ ਨੂੰ ਹਰੀ ਵਜੋਂ ਜਾਣਿਆ ਜਾਂਦਾ ਹੈ। ਹਰੀ ਦਾ ਅਰਥ ਹੈ 'ਜੋ ਤੁਹਾਡੇ ਸਾਰੇ ਦੁੱਖ ਦੂਰ ਕਰਦਾ ਹੈ'। ਉਹ ਹਰੀ ਹੈ। ਹਰ। ਹਰ ਦਾ ਅਰਥ ਹੈ ਲੈ ਜਾਣਾ। ਹਰਤੇ। ਇਸ ਲਈ, ਜਿਵੇਂ ਚੋਰ ਵੀ ਲੈ ਜਾਂਦਾ ਹੈ, ਪਰ ਉਹ ਕੀਮਤੀ ਚੀਜ਼ਾਂ, ਭੌਤਿਕ ਚੀਜਾਂ, ਲੈ ਜਾਂਦਾ ਹੈ, ਕਈ ਵਾਰ ਕ੍ਰਿਸ਼ਨ ਵੀ ਤੁਹਾਡੇ 'ਤੇ ਵਿਸ਼ੇਸ਼ ਕਿਰਪਾ ਦਿਖਾਉਣ ਲਈ ਤੁਹਾਡੀਆਂ ਭੌਤਿਕ ਕੀਮਤੀ ਚੀਜ਼ਾਂ ਲੈ ਜਾਂਦੇ ਹਨ। ਯਸਯਾਹਮ ਅਨੁਗ੍ਰਹਿਣਾਮਿ ਹਰੀਸ਼ੇ ਤਦ-ਧਨਮ ਸ਼ਣੈ: (SB 10.88.8)।" |
690417 - ਪ੍ਰਵਚਨ - ਨਿਉ ਯਾੱਰਕ |