PA/690425 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਉਮੀਦ ਨਹੀਂ ਕਰਦਾ ਕਿ ਹਰ ਕੋਈ ਕ੍ਰਿਸ਼ਨ ਭਾਵਨਾ ਭਾਵਿਤ ਹੋਵੇਗਾ। ਇਹ ਸੰਭਵ ਨਹੀਂ ਹੈ। ਪਰ ਜੇਕਰ ਅਸਮਾਨ ਵਿੱਚ ਇੱਕ ਚੰਦ ਹੈ, ਤਾਂ ਇਹ ਹਨੇਰੇ ਨੂੰ ਮਿਟਾਉਣ ਲਈ ਕਾਫ਼ੀ ਹੈ। ਤੁਹਾਨੂੰ ਬਹੁਤ ਸਾਰੇ ਤਾਰਿਆਂ ਦੀ ਲੋੜ ਨਹੀਂ ਹੈ। ਏਕਸ਼ ਚੰਦਰਸ ਤਮੋ ਹੰਤੀ ਨ ਚ ਤਾਰਾ ਸਹਸ੍ਰਸ਼: (ਹਿਤੋਪਦੇਸ਼ 25)। ਭਾਵੇਂ ਉੱਥੇ..., ਜੇਕਰ ਇੱਕ ਆਦਮੀ ਪੂਰੀ ਤਰ੍ਹਾਂ ਸਮਝਦਾ ਹੈ ਕਿ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਕੀ ਹੈ, ਤਾਂ ਉਹ ਦੂਜੇ ਲੋਕਾਂ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ। ਇਸ ਲਈ ਤੁਸੀਂ ਸਾਰੇ ਬੁੱਧੀਮਾਨ ਮੁੰਡੇ ਅਤੇ ਕੁੜੀਆਂ ਹੋ। ਤੁਸੀਂ ਆਪਣੇ ਸਾਰੇ ਤਰਕ ਜਾਂ ਦਲੀਲ ਨਾਲ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਰਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰ ਇਸਨੂੰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰੋ।"
690425 - ਗੱਲ ਬਾਤ - ਬੋਸਟਨ