PA/690501b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਨਾਸਤਿਕ ਵਰਗ ਦੇ ਮਨੁੱਖ, ਉਹ ਆਪਣੇ ਆਪ ਨੂੰ ਆਜ਼ਾਦ ਐਲਾਨ ਕਰ ਰਹੇ ਹਨ, 'ਕੋਈ ਰੱਬ ਨਹੀਂ', ਜਦੋਂ ਕਿ ਇਹ ਸਭ ਬਕਵਾਸ ਹੈ—ਮੂਢ। ਉਹਨਾਂ ਨੂੰ ਮੂਢ, ਪਹਿਲੇ ਦਰਜੇ ਦੇ ਮੂਰਖ ਵਜੋਂ ਦਰਸਾਇਆ ਗਿਆ ਹੈ। ਨ ਮਾਂ ਦੁਸ਼ਕ੍ਰਿਤਿਨੋ ਮੂਢ ਪ੍ਰਪਦਯੰਤੇ ਨਾਰਧਾਮਾ: (ਭ.ਗ੍ਰੰ. 7.15)। ​​ਭਗਵਦ-ਗੀਤਾ ਦਾ ਅਧਿਐਨ ਕਰੋ। ਸਭ ਕੁਝ ਉੱਥੇ ਹੈ। ਜੋ ਨਰਾਧਮ ਹਨ, ਮਨੁੱਖਤਾ ਦਾ ਸਭ ਤੋਂ ਨੀਵਾਂ। ਜਿਵੇਂ ਮਨੁੱਖਤਾ ਦਾ ਸਭ ਤੋਂ ਨੀਵਾਂ ਵਿਅਕਤੀ ਨਾਸਤਿਕ ਹੈ, ਉਸੇ ਤਰ੍ਹਾਂ, ਮਨੁੱਖਤਾ ਦਾ ਸਭ ਤੋਂ ਉੱਤਮ ਵਿਅਕਤੀ ਕ੍ਰਿਸ਼ਨ ਭਾਵਨਾ ਭਾਵਿਤ ਹੈ। ਇਸ ਲਈ ਸਭ ਤੋਂ ਉੱਤਮ ਮਨੁੱਖ ਬਣਨ ਦੀ ਕੋਸ਼ਿਸ਼ ਕਰੋ। ਦੁਨੀਆਂ ਸਭ ਤੋਂ ਉੱਤਮ ਮਨੁੱਖਤਾ ਦੀ ਘਾਟ ਕਾਰਨ ਦੁਖੀ ਹੈ। ਅਤੇ ਉਦਾਹਰਣ ਬਣੋ (sic)।"
690501 - ਪ੍ਰਵਚਨ Appearance Day of Lord Nrsimhadeva - ਬੋਸਟਨ