PA/690511d ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਕੋਲੰਬਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਕ੍ਰਿਸ਼ਨ ਧੁਨੀ ਅਤੇ ਕ੍ਰਿਸ਼ਨ, ਅਭੇਦ ਹਨ। ਇਸ ਲਈ ਜੇਕਰ ਅਸੀਂ ਕ੍ਰਿਸ਼ਨ ਧੁਨੀ ਦਾ ਉਚਾਰਣ ਕਰਦੇ ਹਾਂ, ਤਾਂ ਮੈਂ ਤੁਰੰਤ ਕ੍ਰਿਸ਼ਨ ਦੇ ਸੰਪਰਕ ਵਿੱਚ ਹੁੰਦਾ ਹਾਂ, ਅਤੇ ਜੇਕਰ ਕ੍ਰਿਸ਼ਨ ਪੂਰੀ ਆਤਮਾ ਹੈ, ਤਾਂ ਮੈਂ ਤੁਰੰਤ ਅਧਿਆਤਮਿਕ ਹੋ ਜਾਂਦਾ ਹਾਂ। ਜਿਵੇਂ ਜੇਕਰ ਤੁਸੀਂ ਬਿਜਲੀ ਨੂੰ ਛੂਹਦੇ ਹੋ, ਤਾਂ ਤੁਰੰਤ ਤੁਸੀਂ ਬਿਜਲੀ ਪ੍ਰਾਪਤ ਕਰ ਲੈਂਦੇ ਹੋ। ਅਤੇ ਜਿੰਨਾ ਜ਼ਿਆਦਾ ਤੁਸੀਂ ਬਿਜਲੀ ਪ੍ਰਾਪਤ ਕਰਦੇ ਹੋ, ਓਨਾ ਹੀ ਤੁਸੀਂ ਕ੍ਰਿਸ਼ਨ ਪ੍ਰਾਪਤ ਬਣ ਜਾਂਦੇ ਹੋ। ਕ੍ਰਿਸ਼ਨ ਪ੍ਰਾਪਤ। ਇਸ ਲਈ ਜਦੋਂ ਤੁਸੀਂ ਪੂਰੀ ਤਰ੍ਹਾਂ ਕ੍ਰਿਸ਼ਨ ਪ੍ਰਾਪਤ ਹੋ ਜਾਂਦੇ ਹੋ, ਤਾਂ ਤੁਸੀਂ ਕ੍ਰਿਸ਼ਨ ਪੱਧਰ ਵਿੱਚ ਹੋ। ਤਯਕਤਵਾ ਦੇਹੰ ਪੁਨਰ ਜਨਮ ਨੈਤੀ ਮਾਮ ਏਤੀ ਕੌਂਤੇਯ (ਭ.ਗ੍ਰੰ. 4.9), ਫਿਰ ਪੂਰੀ ਤਰ੍ਹਾਂ ਕ੍ਰਿਸ਼ਨ ਪ੍ਰਾਪਤ, ਇਸ ਭੌਤਿਕ ਹੋਂਦ ਵਿੱਚ ਹੋਰ ਵਾਪਸ ਨਹੀਂ ਆਉਂਦਾ। ਉਹ ਕ੍ਰਿਸ਼ਨ ਦੇ ਨਾਲ ਰਹਿੰਦਾ ਹੈ।"
690511 - ਗੱਲ ਬਾਤ with Allen Ginsberg - ਕੋਲੰਬਸ