PA/690611c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਪ੍ਰੈਸ ਨੂੰ ਮੇਰੇ ਗੁਰੂ ਮਹਾਰਾਜ ਨੇ ਬ੍ਰਿਧ-ਮ੍ਰਿਦੰਗ ਮੰਨਿਆ ਸੀ। ਉਨ੍ਹਾਂ ਕਿਹਾ। ਤੁਸੀਂ ਤਸਵੀਰ ਵਿੱਚ ਦੇਖੋਗੇ: ਇਹ ਮ੍ਰਿਦੰਗ ਅਤੇ ਪ੍ਰੈਸ ਹੈ। ਉਹ ਪ੍ਰੈਸ ਦਾ ਬਹੁਤ ਸ਼ੌਕੀਨ ਸੀ। ਆਪਣੇ ਇਸ ਜੀਵਨ ਦੇ ਸ਼ੁਰੂ ਵਿੱਚ, ਉਸਨੇ ਇੱਕ ਪ੍ਰੈਸ ਸ਼ੁਰੂ ਕੀਤੀ ਸੀ। ਤੁਸੀਂ ਉਸਦੇ ਜੀਵਨ ਵਿੱਚ ਇੱਕ ਛੋਟੀ ਪ੍ਰੈਸ ਦੇਖੋਗੇ। ਇਸ ਲਈ ਇਹ ਪ੍ਰੈਸ ਪ੍ਰਚਾਰ, ਇਹ ਸਾਹਿਤਕ ਪ੍ਰਚਾਰ, ਜ਼ਰੂਰੀ ਹੈ, ਕਿਉਂਕਿ ਇਹ ਭਾਵਨਾ ਨਹੀਂ ਹੈ। ਕ੍ਰਿਸ਼ਨ ਭਾਵਨਾ ਅੰਮ੍ਰਿਤ ਭਾਵਨਾ ਨਹੀਂ ਹੈ। ਅਜਿਹਾ ਨਹੀਂ ਹੈ ਕਿ ਕੁਝ ਭਾਵੁਕ ਲੋਕ ਇੱਥੇ ਇਕੱਠੇ ਹੋਏ ਹਨ ਅਤੇ ਨੱਚ ਰਹੇ ਹਨ ਅਤੇ ਜਪ ਰਹੇ ਹਨ। ਨਹੀਂ। ਇਸਦਾ ਪਿਛੋਕੜ ਹੈ। ਇਸਦਾ ਦਾਰਸ਼ਨਿਕ ਪਿਛੋਕੜ ਹੈ। ਇਸਦੀ ਧਰਮ ਸ਼ਾਸਤਰੀ ਸਮਝ ਹੈ। ਇਹ ਅੰਨ੍ਹਾ ਜਾਂ ਭਾਵੁਕ ਨਹੀਂ ਹੈ।"
690611 - ਪ੍ਰਵਚਨ SB 01.05.12-13 - New Vrindaban, USA