PA/690616b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਭੌਤਿਕ ਪ੍ਰਕਿਰਤੀ ਦੇ ਕਾਬੂ ਹੇਠ ਹਾਂ। ਕਰਮਣਾ ਦੈਵ-ਨੇਤ੍ਰੇਣ (SB 3.31.1)। ਤੁਸੀਂ ਕੁਝ ਭੌਤਿਕ ਗੁਣਾਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹੋ ਅਤੇ ਤੁਸੀਂ ਆਪਣਾ ਅਗਲਾ ਜੀਵਨ ਤਿਆਰ ਕਰ ਰਹੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ, 'ਠੀਕ ਹੈ, ਮੈਂ ਬਹੁਤ ਖੁਸ਼ ਹਾਂ। ਮੈਂ... ਮੇਰਾ ਜਨਮ ਅਮਰੀਕਾ ਵਿੱਚ ਹੋਇਆ ਹੈ। ਮੇਰੀ ਕੌਮ ਬਹੁਤ ਮਹਾਨ ਕੌਮ ਹੈ ਅਤੇ ਅਸੀਂ ਬਹੁਤ ਅਮੀਰ ਹਾਂ। ਇਸ ਲਈ ਮੈਂ, ਅਗਲੇ ਜਨਮ ਵਿੱਚ ਵੀ, ਮੈਂ ਅਮਰੀਕਾ ਆਵਾਂਗਾ। ਮੈਂ ਆਪਣਾ ਜਨਮ ਇੱਥੇ ਲਵਾਂਗਾ ਅਤੇ ਇਸ ਤਰ੍ਹਾਂ ਆਨੰਦ ਮਾਣਾਂਗਾ'। ਓਹ, ਇਹ ਤੁਹਾਡੇ ਹੱਥ ਵਿੱਚ ਨਹੀਂ ਹੈ। ਇਹ ਤੁਸੀਂ ਨਹੀਂ ਕਹਿ ਸਕਦੇ। ਇਹ ਦੈਵ-ਨੇਤ੍ਰੇਣ ਹੈ। ਦੈਵ। ਦੈਵ ਦਾ ਅਰਥ ਹੈ ਕਿ ਇਹ ਅਲੌਕਿਕ ਸ਼ਕਤੀ ਵਿੱਚ ਹੈ। ਦੈਵ। ਉਹੀ ਗੱਲ: ਦੈਵੀ ਹਯ ਏਸ਼ਾ ਗੁਣਮਯੀ ਮਮ ਮਾਇਆ (ਭ.ਗ੍ਰੰ. 7.14)। ਤੁਸੀਂ ਨਹੀਂ ਕਹਿ ਸਕਦੇ। ਦੈਵ-ਨੇਤ੍ਰੇਣ। ਤੁਸੀਂ ਆਪਣਾ ਜੀਵਨ ਤਿਆਰ ਕਰ ਰਹੇ ਹੋ। ਉੱਚ ਅਧਿਕਾਰੀ ਤੁਹਾਨੂੰ ਮੌਕਾ ਦੇਣਗੇ। ਜੇਕਰ ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਕਰਦੇ ਹੋ, ਤਾਂ ਤੁਹਾਨੂੰ ਚੰਗਾ ਮੌਕਾ ਮਿਲਦਾ ਹੈ; ਤੁਹਾਨੂੰ ਉੱਚ ਗ੍ਰਹਿ ਵਿੱਚ ਜਨਮ ਮਿਲਦਾ ਹੈ। ਜਾਂ ਜੇਕਰ ਤੁਸੀਂ ਤਿਆਰੀ ਕਰਦੇ ਹੋ ਖੁਦ..., ਖੁਦ ਚੰਗੀ ਤਰ੍ਹਾਂ, ਫਿਰ ਤੁਸੀਂ ਕ੍ਰਿਸ਼ਨ ਕੋਲ ਵੀ ਜਾ ਸਕਦੇ ਹੋ। ਹੁਣ ਇਹ ਤੁਹਾਡੀ ਮਰਜ਼ੀ ਹੈ।"
690616 - ਪ੍ਰਵਚਨ SB 01.05.13 - New Vrindaban, USA