PA/690908c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਹੈਮਬਰਗ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਸਰੀਰ ਬਦਲ ਰਿਹਾ ਹੈ। ਬਸ ਆਪਣੇ ਬਚਪਨ ਨੂੰ ਯਾਦ ਕਰੋ: ਓ, ਅਸੀਂ ਆਪਣੇ ਜੀਵਨ ਵਿੱਚ ਕਿੰਨੀ ਮੁਸ਼ਕਲ ਭਰੀ ਜ਼ਿੰਦਗੀ ਵਿੱਚੋਂ ਗੁਜ਼ਰੇ ਹਾਂ ... ਘੱਟੋ ਘੱਟ ਮੈਨੂੰ ਯਾਦ ਹੈ। ਹਰ ਕੋਈ ਯਾਦ ਰੱਖ ਸਕਦਾ ਹੈ। ਇਸ ਲਈ ਇਸ ਸਮੱਸਿਆ ਨੂੰ ਰੋਕੋ। ਯਦ ਗਤਵਾ ਨ ਨਿਵਰਤੰਤੇ ਤਦ ਧਾਮ ਪਰਮੰ ਮਮ (ਭ.ਗ੍ਰੰ. 15.6)। ਅਤੇ ਮੁਸ਼ਕਲ ਕੀ ਹੈ? ਤੁਸੀਂ ਆਪਣਾ ਕੰਮ ਕਰੋ ਅਤੇ ਹਰੇ ਕ੍ਰਿਸ਼ਨ ਦਾ ਜਾਪ ਕਰੋ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣਾ ਕਾਰੋਬਾਰ ਬੰਦ ਕਰੋ, ਆਪਣਾ ਕਿੱਤਾ ਬੰਦ ਕਰੋ। ਤੁਸੀਂ ਕਰਦੇ ਰਹੋ। ਜਿਵੇਂ ਉਹ ਅਧਿਆਪਕ ਹੈ। ਠੀਕ ਹੈ, ਉਹ ਅਧਿਆਪਕ ਹੈ। ਉਹ ਜੌਹਰੀ ਹੈ। ਜੌਹਰੀ ਰਹੋ। ਉਹ ਕੁਝ ਹੈ, ਉਹ ਕੁਝ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਕ੍ਰਿਸ਼ਨ ਚੇਤੰਨ ਬਣੋ। ਹਰੇ ਕ੍ਰਿਸ਼ਨ ਦਾ ਜਾਪ ਕਰੋ। ਕ੍ਰਿਸ਼ਨ ਬਾਰੇ ਸੋਚੋ। ਕ੍ਰਿਸ਼ਨ-ਪ੍ਰਸਾਦਮ ਲਓ। ਸਭ ਕੁਝ ਹੈ। ਅਤੇ ਖੁਸ਼ ਰਹੋ। ਇਹ ਸਾਡਾ ਪ੍ਰਚਾਰ ਹੈ। ਤੁਸੀਂ ਆਪਣੇ ਆਪ ਸਿੱਖੋ, ਅਤੇ ਇਸ ਪੰਥ ਦਾ ਪ੍ਰਚਾਰ ਕਰੋ। ਲੋਕ ਖੁਸ਼ ਹੋਣਗੇ। ਸਰਲ ਢੰਗ ਹੈ।"
690908 - ਗੱਲ ਬਾਤ - ਹੈਮਬਰਗ