PA/690913 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਟਿਟੈਨਹਰਸਟ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਅਰਥ ਹੈ ਜੋ ਵੀ ਪ੍ਰਮਾਤਮਾ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ, ਸਾਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ। ਬੱਸ ਇੰਨਾ ਹੀ। ਇਸ ਲਈ ਅਸੀਂ ਇਹ ਹਿਦਾਇਤ ਦਿੰਦੇ ਹਾਂ ਕਿ ਸਾਡੇ ਵਿਦਿਆਰਥੀਆਂ ਦਾ ਵਿਆਹ ਹੋਣਾ ਚਾਹੀਦਾ ਹੈ। ਕਿਉਂਕਿ ਇਹ ਇੱਕ ਸਮੱਸਿਆ ਹੈ। ਸੈਕਸ ਜੀਵਨ ਇੱਕ ਸਮੱਸਿਆ ਹੈ। ਇਸ ਲਈ ਇਹ ਵਿਆਹ ਹਰ ਸਮਾਜ ਵਿੱਚ, ਭਾਵੇਂ ਹਿੰਦੂ ਸਮਾਜ ਹੋਵੇ ਜਾਂ ਈਸਾਈ ਸਮਾਜ ਜਾਂ ਮੁਸਲਮਾਨ, ਵਿਆਹ ਧਾਰਮਿਕ ਰਸਮਾਂ ਅਧੀਨ ਕੀਤਾ ਜਾਂਦਾ ਹੈ। ਇਸਦਾ ਅਰਥ ਹੈ ਕਿ ਵਿਅਕਤੀ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ: 'ਓ, ਪ੍ਰਮਾਤਮਾ ਨੇ ਇਸ ਆਦਮੀ ਨੂੰ ਮੇਰੇ ਪਤੀ ਵਜੋਂ ਭੇਜਿਆ ਹੈ'। ਅਤੇ ਆਦਮੀ ਨੂੰ ਸੋਚਣਾ ਚਾਹੀਦਾ ਹੈ ਕਿ 'ਪਰਮਾਤਮਾ ਨੇ ਇਸ ਔਰਤ, ਇਸ ਚੰਗੀ ਔਰਤ ਨੂੰ, ਮੇਰੀ ਪਤਨੀ ਵਜੋਂ ਭੇਜਿਆ ਹੈ। ਸਾਨੂੰ ਸ਼ਾਂਤੀ ਨਾਲ ਰਹਿਣ ਦਿਓ'। ਪਰ ਜੇ ਮੈਂ ਚਾਹੁੰਦਾ ਹਾਂ, 'ਓ, ਇਹ ਪਤਨੀ ਚੰਗੀ ਨਹੀਂ ਹੈ। ਉਹ ਕੁੜੀ ਚੰਗੀ ਹੈ। ਇਹ ਆਦਮੀ ਚੰਗਾ ਨਹੀਂ ਹੈ, ਉਹ ਆਦਮੀ ਚੰਗਾ ਹੈ', ਤਾਂ ਸਾਰੀ ਚੀਜ਼ ਖਰਾਬ ਹੋ ਜਾਂਦੀ ਹੈ। ਸਾਰੀ ਚੀਜ਼ ਖਰਾਬ ਹੋ ਜਾਂਦੀ ਹੈ।"
690913 - ਪ੍ਰਵਚਨ SB 05.05.01-2 - ਟਿਟੈਨਹਰਸਟ