PA/690924 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਹੁਣ ਲੋਕ ਇਸ ਨੁਕਤੇ 'ਤੇ ਵੀ ਵਿਚਾਰ ਨਹੀਂ ਕਰਨਾ ਚਾਹੁੰਦੇ, ਕਿ "ਜੇ ਮੈਂ ਸਦੀਵੀ ਹਾਂ, ਜੇ ਮੈਂ ਹਰ ਪੰਜਾਹ ਸਾਲਾਂ ਬਾਅਦ ਜਾਂ ਦਸ ਸਾਲਾਂ ਬਾਅਦ ਜਾਂ ਬਾਰਾਂ ਸਾਲਾਂ ਬਾਅਦ ਪਹਿਰਾਵੇ ਦੇ ਅਨੁਸਾਰ ਆਪਣਾ ਸਥਾਨ, ਆਪਣਾ ਪਹਿਰਾਵਾ, ਆਪਣਾ ਕਿੱਤਾ ਬਦਲ ਰਿਹਾ ਹਾਂ..." ਬਿੱਲੀਆਂ ਅਤੇ ਕੁੱਤੇ, ਉਹ ਦਸ ਸਾਲ ਜੀਉਂਦੇ ਹਨ। ਗਾਵਾਂ ਵੀਹ ਸਾਲ ਜੀਉਂਦੀਆਂ ਹਨ, ਅਤੇ ਆਦਮੀ, ਮੰਨ ਲਓ, ਸੌ ਸਾਲ ਜੀਉਂਦਾ ਹੈ। ਰੁੱਖ ਹਜ਼ਾਰਾਂ ਸਾਲਾਂ ਲਈ ਜੀਉਂਦੇ ਹਨ। ਪਰ ਸਾਰਿਆਂ ਨੂੰ ਬਦਲਣਾ ਪੈਂਦਾ ਹੈ। ਵਾਸਾਂਸਿ ਜਿਰਣਾਨੀ ਯਥਾ ਵਿਹਾਰ (ਭ.ਗ੍ਰੰ. 2.22)। ਜਿਵੇਂ ਸਾਨੂੰ ਆਪਣਾ ਪੁਰਾਣਾ ਪਹਿਰਾਵਾ ਬਦਲਣਾ ਪੈਂਦਾ ਹੈ, ਉਸੇ ਤਰ੍ਹਾਂ, ਇਸ ਸਰੀਰ ਨੂੰ ਬਦਲਣਾ ਪੈਂਦਾ ਹੈ। ਅਤੇ ਅਸੀਂ ਬਦਲ ਰਹੇ ਹਾਂ। ਹਰ ਪਲ ਬਦਲ ਰਹੇ ਹਾਂ। ਇਹ ਇੱਕ ਤੱਥ ਹੈ।"
690924 - ਗੱਲ ਬਾਤ - ਲੰਦਨ