PA/690926b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਉਹ..., ਸਾਡੇ ਵਿਗਿਆਨੀ ਸਿਰਫ਼ ਅਖੌਤੀ ਬਕਵਾਸ ਹਨ। ਉਹ ਕਹਿੰਦੇ ਹਨ, "ਨਹੀਂ, ਚੰਦਰਮਾ ਗ੍ਰਹਿ..., ਚੰਦਰਮਾ ਗ੍ਰਹਿ ਜਾਂ ਸੂਰਜ ਗ੍ਰਹਿ ਵਿੱਚ ਜੀਵਤ ਹਸਤੀ ਦਾ ਕੋਈ ਵਜੂਦ ਨਹੀਂ ਹੋ ਸਕਦਾ।" ਉਹ ਇਸ ਤਰ੍ਹਾਂ ਕਹਿੰਦੇ ਹਨ। ਪਰ ਸਾਡਾ ਵੈਦਿਕ ਸਾਹਿਤ ਇਸ ਤਰ੍ਹਾਂ ਨਹੀਂ ਕਹਿੰਦਾ। ਜੀਵਤ ਹਸਤੀਆਂ... ਇਹ ਕਿਹਾ ਜਾਂਦਾ ਹੈ, ਸਰਵ-ਗ:। ਉਹ ਕਿਤੇ ਵੀ ਜਾ ਸਕਦੇ ਹਨ, ਅਤੇ ਉਹ ਕਿਤੇ ਵੀ ਰਹਿ ਸਕਦੇ ਹਨ। ਸਰਵ-ਗ:। ਸਰਵ ਦਾ ਅਰਥ ਹੈ ਸਭ; ਗ: ਦਾ ਅਰਥ ਹੈ ਜਾਣਾ। ਤੁਸੀਂ ਜਾ ਸਕਦੇ ਹੋ। ਜਿਵੇਂ ਇੱਥੇ ਲੰਡਨ ਸ਼ਹਿਰ ਵਿੱਚ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਕਿਸੇ ਹੋਰ ਹਿੱਸੇ ਵਿੱਚ ਜਾ ਸਕਦੇ ਹੋ, ਇਸੇ ਤਰ੍ਹਾਂ, ਤੁਸੀਂ ਬ੍ਰਹਿਮੰਡ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਜਾਂ ਪਰਮਾਤਮਾ ਦੀ ਰਚਨਾ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਜਾ ਸਕਦੇ ਹੋ। ਇੱਥੇ ਭੌਤਿਕ ਸੰਸਾਰ ਹੈ, ਅਧਿਆਤਮਿਕ ਸੰਸਾਰ ਹੈ। ਤੁਸੀਂ ਹਰ ਜਗ੍ਹਾ ਜਾ ਸਕਦੇ ਹੋ। ਪਰ ਤੁਹਾਨੂੰ ਉੱਥੇ ਜਾਣ ਦੇ ਸਮਰੱਥ ਹੋਣਾ ਚਾਹੀਦਾ ਹੈ।"
690926 - ਪ੍ਰਵਚਨ - ਲੰਦਨ