PA/700426b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਸੋਚ ਰਹੇ ਹਾਂ ਕਿ 'ਮੈਂ ਪਰਮਾਤਮਾ ਦੇ ਬਰਾਬਰ ਹਾਂ। ਮੈਂ ਪਰਮਾਤਮਾ ਹਾਂ'। ਇਹ ਅਧੂਰਾ ਗਿਆਨ ਹੈ। ਪਰ ਜੇ ਤੁਸੀਂ ਜਾਣਦੇ ਹੋ ਕਿ 'ਮੈਂ ਪਰਮਾਤਮਾ ਦਾ ਅੰਸ਼ ਹਾਂ', ਤਾਂ ਇਹ ਪੂਰਾ ਗਿਆਨ ਹੈ। ਮਾਇਆਵਾਦੀ ਦਾਰਸ਼ਨਿਕ, ਨਾਸਤਿਕ, ਉਹ ਦਾਅਵਾ ਕਰ ਰਹੇ ਹਨ ਕਿ "ਪਰਮਾਤਮਾ ਕੌਣ ਹੈ? ਮੈਂ ਪਰਮਾਤਮਾ ਹਾਂ"। ਇਹ ਅਧੂਰਾ ਗਿਆਨ ਹੈ। 'ਮਨੁੱਖੀ ਜੀਵਨ ਭਾਵਨਾ ਦਾ ਇੱਕ ਸੰਪੂਰਨ ਪ੍ਰਗਟਾਵਾ ਹੈ'। ਹੁਣ, ਇਸ ਸੰਪੂਰਨ ਭਾਵਨਾ ਨੂੰ ਤੁਸੀਂ ਇਸ ਮਨੁੱਖੀ ਜੀਵਨ ਵਿੱਚ ਮੁੜ ਸੁਰਜੀਤ ਕਰ ਸਕਦੇ ਹੋ। ਬਿੱਲੀਆਂ ਅਤੇ ਕੁੱਤੇ, ਉਹ ਸਮਝ ਨਹੀਂ ਸਕਦੇ। ਇਸ ਲਈ ਜੇਕਰ ਤੁਸੀਂ ਇਹ ਸਹੂਲਤ ਨਹੀਂ ਲੈਂਦੇ, ਤਾਂ ਤੁਸੀਂ ਆਤਮ-ਹਣ: ਜਨਾ: ਹੋ। ਤੁਸੀਂ ਆਪਣੇ ਆਪ ਨੂੰ ਮਾਰ ਰਹੇ ਹੋ, ਖੁਦਕੁਸ਼ੀ ਕਰ ਰਹੇ ਹੋ। ਜਿਵੇਂ ਕਿ ਕਿਹਾ ਗਿਆ ਹੈ, ਆਤਮਾ ਅੰਧੇਨਾ ਤਮਸਾਵ੍ਰਿਤਾ: ਤਾਂਸ ਤੇ ਪ੍ਰੇਤਯਾਭਿਗੱਛੰਤੀ ਯੇ ਕੇ ਚਤਮਾ-ਹਣੋ ਜਨਾ: (ISO 3)। ਮੌਤ ਤੋਂ ਬਾਅਦ, ਪ੍ਰੇਤਯਾਭਿ... ਪ੍ਰੇਤਯਾ ਦਾ ਅਰਥ ਹੈ ਮੌਤ ਤੋਂ ਬਾਅਦ। ਇਸ ਲਈ ਆਤਮ-ਹਨੋ ਜਨਾ: ਨਾ ਬਣੋ। ਆਪਣੇ ਜੀਵਨ ਨੂੰ ਪੂਰੀ ਸਹੂਲਤ ਨਾਲ ਵਰਤੋ। ਇਹ ਸਾਡਾ ਕੰਮ ਹੈ।"
700426 - ਪ੍ਰਵਚਨ ISO Invocation Excerpt - ਲਾੱਸ ਐਂਜ਼ਲਿਸ