PA/700502 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਭੌਤਿਕ ਸੰਸਾਰ ਵਿੱਚ ਦੋ ਊਰਜਾਵਾਂ ਕੰਮ ਕਰ ਰਹੀਆਂ ਹਨ: ਅਧਿਆਤਮਿਕ ਊਰਜਾ ਅਤੇ ਭੌਤਿਕ ਊਰਜਾ। ਭੌਤਿਕ ਊਰਜਾ ਦਾ ਅਰਥ ਹੈ ਇਹ ਅੱਠ ਕਿਸਮਾਂ ਦੇ ਭੌਤਿਕ ਤੱਤ। ਭੂਮੀਰ ਆਪੋ ਨਲੋ ਵਾਯੂ: (ਭ.ਗ੍ਰੰ. 7.4) ਧਰਤੀ, ਪਾਣੀ, ਅੱਗ, ਹਵਾ, ਅਸਮਾਨ, ਮਨ, ਬੁੱਧੀ, ਅਤੇ ਹਉਮੈ। ਇਹ ਸਾਰੇ ਭੌਤਿਕ ਹਨ। ਅਤੇ ਇਸੇ ਤਰ੍ਹਾਂ, ਹੋਰ ਵੀ ਬਰੀਕ, ਹੋਰ ਵੀ ਬਰੀਕ, ਹੋਰ ਵੀ ਬਰੀਕ, ਹੋਰ ਵੀ ਬਰੀਕ, ਹੋਰ ਵੀ ਘੋਰ, ਹੋਰ ਵੀ ਘੋਰ, ਹੋਰ ਵੀ ਘੋਰ। ਜਿਵੇਂ ਪਾਣੀ ਧਰਤੀ ਨਾਲੋਂ ਬਾਰੀਕ ਹੈ, ਫਿਰ ਅੱਗ ਪਾਣੀ ਨਾਲੋਂ ਬਾਰੀਕ ਹੈ, ਫਿਰ ਹਵਾ ਅੱਗ ਨਾਲੋਂ ਬਾਰੀਕ ਹੈ, ਫਿਰ ਅਸਮਾਨ, ਜਾਂ ਈਥਰ, ਹਵਾ ਨਾਲੋਂ ਬਾਰੀਕ ਹੈ। ਇਸੇ ਤਰ੍ਹਾਂ, ਬੁੱਧੀ ਈਥਰ ਨਾਲੋਂ ਬਾਰੀਕ ਹੈ, ਜਾਂ ਮਨ ਈਥਰ ਨਾਲੋਂ ਬਾਰੀਕ ਹੈ। ਮਨ... ਤੁਸੀਂ ਜਾਣਦੇ ਹੋ, ਮੈਂ ਕਈ ਵਾਰ ਉਦਾਹਰਣ ਦਿੱਤੀ ਹੈ: ਮਨ ਦੀ ਗਤੀ। ਇੱਕ ਸਕਿੰਟ ਦੇ ਅੰਦਰ ਤੁਸੀਂ ਹਜ਼ਾਰਾਂ ਮੀਲ ਜਾ ਸਕਦੇ ਹੋ। ਇਸ ਲਈ ਇਹ ਜਿੰਨਾ ਬਾਰੀਕ ਬਣਦਾ ਹੈ, ਇਹ ਸ਼ਕਤੀਸ਼ਾਲੀ ਹੁੰਦਾ ਹੈ। ਇਸੇ ਤਰ੍ਹਾਂ, ਅੰਤ ਵਿੱਚ, ਜਦੋਂ ਤੁਸੀਂ ਅਧਿਆਤਮਿਕ ਹਿੱਸੇ 'ਤੇ ਆਉਂਦੇ ਹੋ, ਬਾਰੀਕ, ਜਿੱਥੋਂ ਸਭ ਕੁਝ ਨਿਕਲ ਰਿਹਾ ਹੈ, ਓਹ, ਉਹ ਬਹੁਤ ਸ਼ਕਤੀਸ਼ਾਲੀ ਹੈ। ਉਹ ਅਧਿਆਤਮਿਕ ਊਰਜਾ।"
700502 - ਪ੍ਰਵਚਨ ISO 01 - ਲਾੱਸ ਐਂਜ਼ਲਿਸ