PA/700503 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਸ ਵੈ ਪੁੰਸਾਮ ਪਰੋ ਧਰਮ
ਯਤੋ ਭਗਤਿਰ ਅਧੋਕਸ਼ਜੇ ਹੈਤੁਕੀ ਅਪਰਿਹਤਾ ਯਯਾਤਮਾ ਸੁਪ੍ਰਸੀਦਤਿ (SB 1.2.6) ""ਇਹ ਭਾਗਵਤ ਧਰਮ ਹੈ। ਇਹ ਪਹਿਲੇ ਦਰਜੇ ਦਾ ਧਰਮ ਹੈ। ਉਹ ਕੀ ਹੈ? ਯਤ:, ਧਾਰਮਿਕ ਸਿਧਾਂਤਾਂ ਨੂੰ ਲਾਗੂ ਕਰਕੇ, ਜੇਕਰ ਤੁਸੀਂ ਸਰਵਉੱਚ ਲਈ ਆਪਣਾ ਪਿਆਰ ਵਿਕਸਤ ਕਰਦੇ ਹੋ, ਜੋ ਤੁਹਾਡੇ ਸ਼ਬਦਾਂ ਦੇ ਪ੍ਰਗਟਾਵੇ ਅਤੇ ਤੁਹਾਡੇ ਮਨ ਦੀਆਂ ਗਤੀਵਿਧੀਆਂ ਤੋਂ ਪਰੇ ਹੈ। ਅਧੋਕਸ਼ਜ। ਇਹੀ ਸ਼ਬਦ ਵਰਤਿਆ ਜਾਂਦਾ ਹੈ, ਅਧੋਕਸ਼ਜ: ਜਿੱਥੇ ਤੁਹਾਡੀਆਂ ਭੌਤਿਕ ਇੰਦਰੀਆਂ ਪਹੁੰਚ ਨਹੀਂ ਸਕਦੀਆਂ। ਅਤੇ ਉਹ ਕਿਸ ਤਰ੍ਹਾਂ ਦਾ ਪਿਆਰ? ਅਹੈਤੁਕੀ, ਬਿਨਾਂ ਕਿਸੇ ਕਾਰਨ ਦੇ। 'ਹੇ ਪ੍ਰਭੂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰਮਾਤਮਾ, ਕਿਉਂਕਿ ਤੁਸੀਂ ਮੈਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਪ੍ਰਦਾਨ ਕਰਦੇ ਹੋ। ਤੁਸੀਂ ਆਦੇਸ਼-ਪੂਰਤੀਕਰਤਾ ਹੋ'। ਨਹੀਂ। ਇਸ ਤਰ੍ਹਾਂ ਦਾ ਪਿਆਰ ਨਹੀਂ। ਬਿਨਾਂ ਕਿਸੇ ਵਟਾਂਦਰੇ ਦੇ। ਇਹ ਚੈਤੰਨਯ ਮਹਾਪ੍ਰਭੂ ਦੁਆਰਾ ਸਿਖਾਇਆ ਗਿਆ ਹੈ, ਕਿ 'ਤੁਸੀਂ ਜੋ ਵੀ ਕਰਦੇ ਹੋ...' ਆਸ਼ਲਿਸ਼ਯ ਵਾ ਪਦ-ਰਤਾਂ ਪਿਨਸ਼ਟੁ ਮਾਂ (CC Antya 20.47)। ""ਜਾਂ ਤਾਂ ਤੂੰ ਮੈਨੂੰ ਆਪਣੇ ਪੈਰਾਂ ਹੇਠ ਮਿੱਧ ਦੇ ਜਾਂ ਤੂੰ ਮੈਨੂੰ ਗਲੇ ਲਗਾ... ਜੋ ਵੀ ਤੈਨੂੰ ਪਸੰਦ ਹੈ। ਤੈਨੂੰ ਨਾ ਦੇਖ ਕੇ ਮੇਰਾ ਦਿਲ ਟੁੱਟ ਜਾਂਦਾ ਹੈਂ - ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਫਿਰ ਵੀ ਤੂੰ ਮੇਰਾ ਪੂਜਣਯੋਗ ਪ੍ਰਭੂ ਹੈਂ।"" ਇਹੀ ਪਿਆਰ ਹੈ।""" |
700503 - ਪ੍ਰਵਚਨ ISO 01 - ਲਾੱਸ ਐਂਜ਼ਲਿਸ |