PA/700505b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਕ੍ਰਿਸ਼ਨ ਭਗਵਦ ਵਿੱਚ ਵੀ ਵਿਆਖਿਆ ਕਰਦੇ ਹਨ:
ਯਤ ਕਰੋਸ਼ਿ ਯਜ ਜੁਹੋਸ਼ੀ ਯਦ੍ ਅਸ਼੍ਨਾਸਿ ਯਤ੍ ਤਪਸ੍ਯਾਸਿ ਕੁਰੁਸ਼ਵ ਤਤ ਮਦ-ਅਰਪਣਮ (ਭ.ਗ੍ਰੰ. 9.27) ਕ੍ਰਿਸ਼ਨ ਕੋਲ... ਕਰਮੀ, ਉਹ ਕੰਮ ਕਰ ਰਹੇ ਹਨ। ਪਰ ਕ੍ਰਿਸ਼ਨ ਕਹਿੰਦੇ ਹਨ, 'ਠੀਕ ਹੈ, ਤੁਸੀਂ ਕਰੋ।' ਯਤ ਕਰੋਸ਼ੀ: 'ਤੁਸੀਂ ਜੋ ਵੀ ਰਕਰ ਹੇ ਹੋ, ਉਹ ਮੇਰੇ ਲਈ ਕਰੋ, ਅਤੇ ਨਤੀਜਾ ਮੈਨੂੰ ਦਿਓ'। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਤੁਸੀਂ ਕੰਮ ਕਰ ਸਕਦੇ ਹੋ। ਤੁਹਾਡੇ ਕੋਲ ਬਹੁਤ ਵੱਡੀ ਫੈਕਟਰੀ ਹੋ ਸਕਦੀ ਹੈ, ਕੰਮ ਕਰ ਰਹੀ ਹੈ - ਪਰ ਨਤੀਜਾ ਕ੍ਰਿਸ਼ਨ ਨੂੰ ਦਿਓ। ਫਿਰ ਤੁਹਾਡਾ, ਉਹ ਫੈਕਟਰੀ ਚਲਾਉਣਾ ਵੀ ਓਨਾ ਹੀ ਵਧੀਆ ਹੈ ਜਿੰਨਾ ਅਸੀਂ ਇਸ ਮੰਦਰ ਨੂੰ ਚਲਾ ਰਹੇ ਹਾਂ, ਕਿਉਂਕਿ ਅੰਤ ਵਿੱਚ ਮੁਨਾਫਾ ਕ੍ਰਿਸ਼ਨ ਨੂੰ ਹੀ ਜਾ ਰਿਹਾ ਹੈ। ਅਸੀਂ ਇਸ ਮੰਦਰ ਲਈ ਕਿਉਂ ਕੰਮ ਕਰ ਰਹੇ ਹਾਂ, ਆਪਣੀ ਊਰਜਾ ਕ੍ਰਿਸ਼ਨ ਲਈ ਕਿਉਂ ਲਗਾ ਰਹੇ ਹਾਂ? ਇਸ ਲਈ ਗਤੀਵਿਧੀਆਂ ਦਾ ਕੋਈ ਵੀ ਖੇਤਰ, ਜੇਕਰ ਤੁਸੀਂ ਇਹ ਕ੍ਰਿਸ਼ਨ ਲਈ ਕਰਦੇ ਹੋ, ਇਹੀ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਜਿਜੀਵਿਸ਼ੇਚ ਚਤੰ ਸਮਾ: (ISO 2)। ਨਹੀਂ ਤਾਂ, ਤੁਸੀਂ ਉਲਝ ਜਾਓਗੇ; ਤੁਸੀਂ ਜ਼ਿੰਮੇਵਾਰ ਹੋਵੋਗੇ। ਕਿਉਂਕਿ ਜਦੋਂ ਅਸੀਂ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਕੰਮ ਕਰਦੇ ਹੋ, ਤਾਂ ਅਸੀਂ ਬਹੁਤ ਸਾਰੀ ਪਾਪੀ ਗਤੀਵਿਧੀਆਂ ਕਰ ਦਿੰਦੇ ਹਾਂ।""" |
700505 - ਪ੍ਰਵਚਨ ISO 03 - ਲਾੱਸ ਐਂਜ਼ਲਿਸ |