PA/700511 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਕਿਸੇ ਨਾ ਕਿਸੇ ਤਰੀਕੇ ਨਾਲ, ਜੇਕਰ ਅਸੀਂ ਆਪਣੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਵਿਕਸਤ ਕਰ ਸਕਦੇ ਹਾਂ, ਤਾਂ ਅਸੀਂ ਤੁਰੰਤ ਸ਼ੁੱਧ ਹੋ ਜਾਂਦੇ ਹਾਂ। ਇਹੀ ਪ੍ਰਕਿਰਿਆ ਹੈ। ਕ੍ਰਿਸ਼ਨ ਹਰ ਕਿਸੇ ਨੂੰ ਮੌਕਾ ਦਿੰਦੇ ਹਨ। ਬਿਲਕੁਲ ਕੰਸ ਵਾਂਗ। ਕੰਸ ਕ੍ਰਿਸ਼ਨ ਬਾਰੇ ਸੋਚ ਰਿਹਾ ਸੀ। ਉਹ ਵੀ ਕ੍ਰਿਸ਼ਨ ਭਾਵਨਾ ਭਾਵਿਤ ਸੀ, ਹਮੇਸ਼ਾ ਕ੍ਰਿਸ਼ਨ ਬਾਰੇ ਸੋਚਦਾ ਰਹਿੰਦਾ ਸੀ, 'ਓਹ, ਮੈਂ ਕ੍ਰਿਸ਼ਨ ਨੂੰ ਕਿਵੇਂ ਲੱਭਾਂਗਾ? ਮੈਂ ਉਸਨੂੰ ਮਾਰ ਦਿਆਂਗਾ'। ਇਹ ਉਸਦਾ ਕੰਮ ਸੀ। ਇਹੀ ਅਸੁਰਿਕ ਮਾਨਸਿਕਤਾ ਹੈ। ਆਸੂਰੀਂ ਭਾਵਮ ਆਸ਼੍ਰਿਤਾ: (ਭ.ਗੀ. 7.15)। ​​ਪਰ ਉਹ ਵੀ ਸ਼ੁੱਧ ਹੋ ਗਿਆ। ਉਸਨੂੰ ਮੁਕਤੀ ਮਿਲੀ।"
700511 - ਪ੍ਰਵਚਨ ISO 08 - ਲਾੱਸ ਐਂਜ਼ਲਿਸ