PA/700622 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕ੍ਰਿਸ਼ਨ ਨੂੰ ਉਨ੍ਹਾਂ ਧਿਆਨ ਕੇਂਦਰਿਤ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ - 'ਕ੍ਰਿਸ਼ਨ ਕਿੱਥੇ ਹੈ'? ਇੱਥੇ ਹੈ... ਕ੍ਰਿਸ਼ਨ ਤੁਹਾਡੇ ਦਿਲ ਦੇ ਅੰਦਰ ਹੈ। ਈਸ਼ਵਰ: ਸਰਵ-ਭੂਤਾਨਾਮ (ਭ.ਗ੍ਰ. 18.61)। ਉਹ ਪਰਮਾਣੂ ਦੇ ਅੰਦਰ ਹੈ। ਉਹ ਹਰ ਜਗ੍ਹਾ ਹੈ। ਇਸ ਲਈ ਸੇਵਾ ਦੁਆਰਾ, ਅਸੀਂ ਅਨੁਭਵ ਕਰ ਸਕਦੇ ਹਾਂ। ਅਤਾ: ਸ਼੍ਰੀ-ਕ੍ਰਿਸ਼ਨ-ਨਾਮਾਦੀ ਨ ਭਵੇਦ ਗ੍ਰਾਹਯਮ ਇੰਦਰੀਯ: (CC Madhya 17.136)। ਜੇਕਰ ਅਸੀਂ ਆਪਣੀਆਂ ਇਨ੍ਹਾਂ ਭੌਤਿਕ ਇੰਦਰੀਆਂ ਨਾਲ ਕ੍ਰਿਸ਼ਨ ਨੂੰ ਦੇਖਣਾ ਚਾਹੁੰਦੇ ਹਾਂ, ਛੂਹਣਾ ਚਾਹੁੰਦੇ ਹਾਂ, ਤਾਂ ਇਹ ਸੰਭਵ ਨਹੀਂ ਹੈ। ਇਨ੍ਹਾਂ ਇੰਦਰੀਆਂ ਨੂੰ ਸ਼ੁੱਧ ਕਰਨਾ ਪੈਂਦਾ ਹੈ। ਇਹ ਕਿਵੇਂ ਸ਼ੁੱਧ ਹੁੰਦੀਆਂ ਹਨ? ਸੇਵੋਨਮੁਖੇ ਹੀ ਜਿਹਵਾਦੌ: ਸੇਵਾ। ਅਤੇ ਸੇਵਾ ਕਿੱਥੋਂ ਸ਼ੁਰੂ ਹੁੰਦੀ ਹੈ? ਸੇਵਾ ਜਿਹਵਾਦੌ ਤੋਂ, ਜੀਭ ਤੋਂ ਸ਼ੁਰੂ ਹੁੰਦੀ ਹੈ। ਸੇਵਾ ਜੀਭ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਜਪ ਕਰੋ। ਇਸ ਲਈ ਅਸੀਂ ਤੁਹਾਨੂੰ ਜਪ ਕਰਨ ਲਈ ਮਣਕੇ ਦੇ ਰਹੇ ਹਾਂ। ਇਹ ਸੇਵਾ ਦੀ ਸ਼ੁਰੂਆਤ ਹੈ: ਜਪ। ਜੇਕਰ ਤੁਸੀਂ ਜਪਦੇ ਹੋ, ਤਾਂ ਸਵੈਯਮ ਏਵ ਸ੍ਫੁਰਤਿ ਅਦ:। ਕ੍ਰਿਸ਼ਨ ਦਾ ਨਾਮ ਸੁਣ ਕੇ, ਤੁਸੀਂ ਕ੍ਰਿਸ਼ਨ ਦੇ ਰੂਪ ਨੂੰ ਸਮਝੋਗੇ, ਤੁਸੀਂ ਕ੍ਰਿਸ਼ਨ ਦੇ ਗੁਣ ਨੂੰ ਸਮਝੋਗੇ, ਤੁਸੀਂ ਕ੍ਰਿਸ਼ਨ ਦੇ ਲੀਲਾਂ, ਉਸਦੀ ਸਰਵਸ਼ਕਤੀਮਾਨਤਾ ਨੂੰ ਸਮਝੋਗੇ। ਸਭ ਕੁਝ ਪ੍ਰਗਟ ਹੋ ਜਾਵੇਗਾ।"
700622 - ਪ੍ਰਵਚਨ Initiation - ਲਾੱਸ ਐਂਜ਼ਲਿਸ