PA/700623 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਕੋਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਉੱਨਤ ਹੁੰਦਾ ਹੈ ਤਾਂ ਉਸਦਾ ਕੰਮ ਇਹ ਦੇਖਣਾ ਬਣ ਜਾਂਦਾ ਹੈ ਕਿ 'ਕੀ ਮੈਂ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ?' ਇਹ ਇੱਕ ਉੱਨਤ ਭਗਤ ਦਾ ਸੰਕੇਤ ਹੈ। ਅਵਿਆਰਥ ਕਾਲਤਵਮ। ਨਾਮ-ਗਾਨੇ ਸਦਾ ਰੁਚੀ (CC Madhya 23.32)। ਹਮੇਸ਼ਾ ਜਪ ਕਰਨ ਲਈ ਲਗਾਵ। ਪ੍ਰੀਤਿਸ ਤਦ-ਵਸਤੀ ਸਥਾਨ: (CC Madhya 23.18-19) ਅਤੇ ਮੰਦਰ ਵਿੱਚ ਰਹਿਣ ਲਈ ਆਕਰਸ਼ਣ ਜਾਂ ਲਗਾਵ, ਵਸਤੀ, ਜਿੱਥੇ ਕ੍ਰਿਸ਼ਨ ਰਹਿੰਦੇ ਹਨ। ਕ੍ਰਿਸ਼ਨ ਹਰ ਜਗ੍ਹਾ ਰਹਿੰਦੇ ਹਨ, ਪਰ ਖਾਸ ਤੌਰ 'ਤੇ, ਸਾਨੂੰ ਮਿਲਣ ਦਾ ਮੌਕਾ ਦੇਣ ਲਈ, ਉਹ ਮੰਦਰ ਵਿੱਚ ਜਾਂ ਵ੍ਰਿੰਦਾਵਨ ਵਰਗੀਆਂ ਥਾਵਾਂ 'ਤੇ ਰਹਿੰਦੇ ਹਨ। ਇਸ ਲਈ ਪ੍ਰੀਤਿਸ ਤਦ-ਵਸਤੀ ਸਥਾਨ। ਜਿੱਥੇ ਕ੍ਰਿਸ਼ਨ ਰਹਿ ਰਹੇ ਹਨ, ਉੱਥੇ ਰਹਿਣ ਲਈ ਮਨੁੱਖ ਨੂੰ ਆਪਣੇ ਆਪ ਵਿੱਚ ਲਗਾਵ ਵਧਾਉਣਾ ਚਾਹੀਦਾ ਹੈ। ਪ੍ਰੀਤਿਸ ਤਦ-ਵਸ... ਨਾਮ-ਗਾਨੇ ਸਦਾ ਰੁਚੀ। ਅਤੇ ਹਮੇਸ਼ਾ ਪਵਿੱਤਰ ਨਾਮ ਗਾਉਣ ਦਾ ਸੁਆਦ ਲੈਣਾ ਚਾਹੀਦਾ ਹੈ।"
700623 - ਪ੍ਰਵਚਨ NOD - ਲਾੱਸ ਐਂਜ਼ਲਿਸ