PA/700702b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਨਾਲ ਜੁੜੇ ਰਹਿੰਦੇ ਹੋ, ਤਾਂ ਕੋਈ ਗੁਪਤਤਾ ਨਹੀਂ ਹੁੰਦੀ, ਕੋਈ ਦੋਗਲਾਪਨ ਨਹੀਂ ਹੁੰਦਾ, ਕੋਈ ਕੂਟਨੀਤੀ ਨਹੀਂ ਹੁੰਦੀ। ਇੱਕ ਗੱਲ, ਕ੍ਰਿਸ਼ਨ: ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ ਹਰੇ ਰਾਮ, ਹਰੇ ਰਾਮ। ਇਹ ਤੁਹਾਨੂੰ ਸੰਤੁਸ਼ਟ ਕਰ ਦੇਵੇਗਾ। ਯਯਾਤਮਾ ਸੁਪ੍ਰਸੀਦਤੀ। ਜੇਕਰ ਤੁਸੀਂ ਅਸਲ ਵਿੱਚ ਖੁਸ਼ੀ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਵਿਸ਼ਿਆਂ ਨਾਲ ਜੁੜੇ ਰਹੋ। ਹੋਰ ਕੁਝ ਨਾ ਲਿਆਓ। ਫਿਰ ਉਹ ਗ੍ਰਹਿੇਸ਼ੁ ਗ੍ਰਹਿ-ਮੇਧਿਨਾਮ, ਅਪਸ਼ਿਆਤਾਮ ਆਤਮ-ਤੱਤਵਮ (SB 2.1.2) ਬਣ ਜਾਵੇਗਾ। ਇਸ ਲਈ ਮੈਂ ਖਾਸ ਤੌਰ 'ਤੇ ਆਪਣੇ ਸੰਨਿਆਸੀ ਚੇਲਿਆਂ ਨਾਲ ਗੱਲ ਕਰ ਰਿਹਾ ਹਾਂ, ਜੋ ਅੱਜ ਇੱਕ ਮਹਾਨ ਮਿਸ਼ਨ 'ਤੇ ਜਾ ਰਹੇ ਹਨ। ਕਿਰਪਾ ਕਰਕੇ ਇਸ ਇੱਕ ਸਿਧਾਂਤ ਨਾਲ ਜੁੜੇ ਰਹੋ—ਕ੍ਰਿਸ਼ਨ। ਤੁਹਾਡਾ ਭਲਾ ਹੋਵੇਗਾ, ਅਤੇ ਜਿਨ੍ਹਾਂ ਲੋਕਾਂ ਨਾਲ ਤੁਸੀਂ ਗੱਲ ਕਰੋਗੇ, ਉਨ੍ਹਾਂ ਦਾ ਭਲਾ ਹੋਵੇਗਾ, ਦੁਨੀਆਂ ਦਾ ਭਲਾ ਹੋਵੇਗਾ। ਇਸ ਲਈ ਤੁਹਾਡੇ ਕੋਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਗ੍ਰਹਿਮੇਧੀ ਦੀਆਂ ਗੱਲਾਂ ਵਿੱਚ ਨਾ ਆਓ ਅਤੇ ਇਸਨੂੰ ਨਾ ਤੋੜੋ। ਇਹ ਮੇਰੀ ਬੇਨਤੀ ਹੈ।"
700702 - ਪ੍ਰਵਚਨ SB 02.01.01-4 - Partial Recording - ਲਾੱਸ ਐਂਜ਼ਲਿਸ