PA/701215 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਇੰਦੌਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਯਮਂ ਯਮਂ ਵਾਪਿ ਸ੍ਮਰਣ ਲੋਕੇ ਤਜਤਿ ਅੰਤੇ ਕਾਲੇਵਰਮ (ਭ.ਗ੍ਰੰ. 8.6)। ਇਸ ਅਭਿਆਸ ਦਾ ਅਰਥ ਹੈ ਮੌਤ ਦੇ ਸਮੇਂ ਜੇਕਰ ਕੋਈ ਕ੍ਰਿਸ਼ਨ, ਨਾਰਾਇਣ ਨੂੰ ਯਾਦ ਕਰ ਸਕਦਾ ਹੈ, ਤਾਂ ਉਸਦਾ ਪੂਰਾ ਜੀਵਨ ਸਫਲ ਹੁੰਦਾ ਹੈ। ਮੌਤ ਦੇ ਸਮੇਂ। ਕਿਉਂਕਿ ਮੌਤ ਦੇ ਸਮੇਂ ਮਨ ਦੀ ਮਾਨਸਿਕਤਾ, ਸਥਿਤੀ, ਉਸਨੂੰ ਅਗਲੇ ਜੀਵਨ ਵਿੱਚ ਲੈ ਜਾਵੇਗੀ। ਜਿਵੇਂ ਸੁਗੰਧ ਹਵਾ ਦੁਆਰਾ ਲਿਜਾਈ ਜਾਂਦੀ ਹੈ, ਉਸੇ ਤਰ੍ਹਾਂ, ਮੇਰੀ ਮਾਨਸਿਕਤਾ ਮੈਨੂੰ ਇੱਕ ਵੱਖਰੇ ਕਿਸਮ ਦੇ ਸਰੀਰ ਵਿੱਚ ਲੈ ਜਾਵੇਗੀ। ਜੇਕਰ ਮੈਂ ਆਪਣੀ ਮਾਨਸਿਕਤਾ ਵੈਸ਼ਣਵ, ਸ਼ੁੱਧ ਭਗਤ ਵਰਗੀ ਬਣਾਈ ਹੈ, ਤਾਂ ਮੈਂ ਤੁਰੰਤ ਵੈਕੁੰਠ ਵਿੱਚ ਚਲਾ ਜਾਵਾਂਗਾ। ਜੇਕਰ ਮੈਂ ਆਪਣੇ ਮਨ ਨੂੰ ਇੱਕ ਆਮ ਕਰਮੀ ਦੇ ਰੂਪ ਵਿੱਚ ਬਣਾਇਆ ਹੈ, ਤਾਂ ਮੈਨੂੰ ਇਸ ਭੌਤਿਕ ਸੰਸਾਰ ਦੇ ਅੰਦਰ ਰਹਿਣਾ ਪਵੇਗਾ ਤਾਂ ਜੋ ਮੈਂ ਉਸ ਕਿਸਮ ਦੀ ਮਾਨਸਿਕਤਾ ਦਾ ਆਨੰਦ ਮਾਣ ਸਕਾਂ ਜੋ ਮੈਂ ਬਣਾਈ ਹੈ।"
701215 - ਪ੍ਰਵਚਨ SB 06.01.27 - ਇੰਦੌਰ