PA/701224 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੂਰਤ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਅਰਥ ਹੈ ਕ੍ਰਿਸ਼ਨ ਨੂੰ ਸਮਝਣਾ, ਕ੍ਰਿਸ਼ਨ ਦੇ ਸਬੰਧ ਵਿੱਚ ਆਪਣੀ ਸਥਿਤੀ ਨੂੰ ਸਮਝਣਾ, ਅਤੇ ਉਸ ਅਨੁਸਾਰ ਕੰਮ ਕਰਨਾ ਅਤੇ ਫਿਰ ਜੀਵਨ ਦੀ ਸਰਵਉੱਚ ਸੰਪੂਰਨਤਾ ਪ੍ਰਾਪਤ ਕਰਨਾ। ਇਹੀ ਮਕਸਦ ਹੈ। ਸੰਸਕ੍ਰਿਤ ਵਿੱਚ ਇਸਨੂੰ ਸੰਬੰਧ, ਅਭਿਧੇਯ ਅਤੇ ਪ੍ਰਯੋਜਨ ਕਿਹਾ ਜਾਂਦਾ ਹੈ। ਸਾਨੂੰ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੀਦਾ ਹੈ ਕਿ ਕ੍ਰਿਸ਼ਨ, ਜਾਂ ਪਰਮਾਤਮਾ ਨਾਲ ਸਾਡਾ ਕੀ ਸਬੰਧ ਹੈ; ਫਿਰ ਅਭਿਧੇਯ - ਫਿਰ ਉਸ ਸਬੰਧ ਦੇ ਅਨੁਸਾਰ ਸਾਨੂੰ ਕਾਰਜ ਕਰਨਾ ਪਵੇਗਾ। ਅਤੇ ਜੇਕਰ ਅਸੀਂ ਸਹੀ ਢੰਗ ਨਾਲ ਕਾਰਜ ਕਰਦੇ ਹਾਂ, ਤਾਂ ਜੀਵਨ ਦਾ ਅੰਤਮ ਟੀਚਾ ਪ੍ਰਾਪਤ ਹੁੰਦਾ ਹੈ। ਜੀਵਨ ਦਾ ਉਹ ਅੰਤਮ ਟੀਚਾ ਕੀ ਹੈ? ਜੀਵਨ ਦਾ ਅੰਤਮ ਟੀਚਾ ਘਰ ਜਾਣਾ ਹੈ, ਘਰ ਵਾਪਸ ਜਾਣਾ ਹੈ, ਭਗਵਾਨ ਧਾਮ ਵਾਪਸ ਜਾਣਾ ਹੈ।"
701224 - ਪ੍ਰਵਚਨ at MPV Collage - ਸੂਰਤ