PA/710115 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਵਿਸ਼ਨੂੰਦੂਤ ਕਹਿੰਦਾ ਹੈ ਕਿ 'ਭਾਵੇਂ ਕਿ ਕਿਸੇ ਨੇ ਬਹੁਤ ਸਾਰੇ ਪਾਪ ਕਰਮ ਕੀਤੇ ਹੋਣ, ਜੇ ... 'ਤੇ, ਜੇਕਰ ਉਹ ਇੱਕ ਵਾਰ ਨਾਰਾਇਣ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੈ, ਤਾਂ ਉਹ ਤੁਰੰਤ ਮੁਕਤ ਹੋ ਜਾਂਦਾ ਹੈ'। ਇਹ ਇੱਕ ਸੱਚਾਈ ਹੈ। ਇਹ ਗੱਲ ਚੜਾ ਵਧਾ ਕੇ ਨਹੀਂ ਕਹਿ ਗਈ ਹੈ। ਪਾਪੀ ਮਨੁੱਖ, ਜੇਕਰ ਉਹ ਇਸ ਹਰੇ ਕ੍ਰਿਸ਼ਣ ਮੰਤਰ ਦਾ ਜਾਪ ਕਰਦਾ ਹੈ, ਤਾਂ ਉਹ ਸਾਰੇ ਪ੍ਰਤੀਕਰਮਾਂ ਤੋਂ ਮੁਕਤ ਹੋ ਜਾਂਦਾ ਹੈ। ਪਰ ਮੁਸ਼ਕਲ ਇਹ ਹੈ ਕਿ ਉਹ ਦੁਬਾਰਾ ਅਪਰਾਧ ਕਰਦਾ ਹੈ। ਇਹ ਨਾਮ ਅਪਰਾਧ ਹੈ। ਦਸ ਤਰਹ ਦੇ ਨਾਮ ਅਪਰਾਧ ਹੁੰਦੇ ਹਨ। ਪਰ ਇਹ ਸਭ ਤੋਂ ਗੰਭੀਰ ਅਪਰਾਧ ਹੈ ਕਿ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਨ ਦੁਆਰਾ ਅਤੇ ਪਾਪੀ ਪ੍ਰਤੀਕਰਮਾਂ ਤੋਂ ਮੁਕਤ ਹੋਣ ਤੋਂ ਬਾਅਦ, ਜੇਕਰ ਉਹ ਦੁਬਾਰਾ ਉਹੀ ਪਾਪ ਕਰਦਾ ਹੈ, ਤਾਂ ਇਹ ਇੱਕ ਗੰਭੀਰ ਅਪਰਾਧਿਕ ਕਾਰਵਾਈ ਹੈ। ਆਮ ਆਦਮੀ ਲਈ ਇਹ ਇੰਨਾ ਗੰਭੀਰ ਨਹੀਂ ਹੈ, ਪਰ ਇੱਕ ਵਿਅਕਤੀ ਜੋ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰ ਰਿਹਾ ਹੈ ਤੇ ਮੰਤਰ ਦਾ ਫਾਇਦਾ ਉਠਾਉਂਦਾ ਹੈ ਕਿ 'ਕਿਉਂਕਿ ਮੈਂ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰ ਰਿਹਾ ਹਾਂ, ਭਾਵੇਂ ਮੈਂ ਕੁਝ ਪਾਪ ਕਰਾਂ, ਮੈਂ ਬਕਸ਼ ਦਿੱਤਾ ਜਾਵਾਂਗਾ', ਉਹ ਮੁਕਤ ਹੋ ਜਾਵੇਗਾ, ਪਰ ਕਿਉਂਕਿ ਉਹ ਅਪਰਾਧੀ ਹੈ ਉਹ ਕ੍ਰਿਸ਼ਨਾ ਨਾਮ ਜਪ ਦਾ ਅੰਤਮ ਲੱਕਸ਼ਯ/ਉਦੇਸ਼ ਪ੍ਰਾਪਤ ਨਹੀਂ ਕਰ ਸਕੇਗਾ।"
710115 - ਪ੍ਰਵਚਨ SB 06.02.09-10 - ਇਲਾਹਾਬਾਦ