PA/710117 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਧਰਮ-ਅਰਥ-ਕਾਮ-ਮੋਕਸ਼ (SB 4.8.41, CC Adi 1.90): ਇਹ ਮਨੁੱਖ ਨੂੰ ਉੱਚਾ ਚੁੱਕਣ ਦੇ ਸਿਧਾਂਤ ਹਨ। ਪਰ ਉਹਨਾਂ ਨੇ ਇਸ ਨੂੰ ਆਮ ਸਮਜ ਲਿਆ ਹੈ, ਆਮ ਤੌਰ 'ਤੇ... ਉਹ ਕੁਝ ਹੋਰ ਪੈਸੇ, ਅਰਥ ਪ੍ਰਾਪਤ ਕਰਨ ਲਈ ਧਾਰਮਿਕ ਰਸਮਾਂ ਕਰਦੇ ਹਨ। ਬੇਸ਼ੱਕ, ਸਾਨੂੰ ਸਾਡੇ ਪਾਲਣ ਪੋਸ਼ਣ ਲਈ ਕੁਝ ਪੈਸੇ ਦੀ ਲੋੜ ਹੁੰਦੀ ਹੈ; ਇਹ ਜ਼ਰੂਰੀ ਹੈ। ਪਰ ਜੇਕਰ ਅਸੀਂ ਸਿਰਫ਼ ਪੈਸੇ ਦੀ ਪ੍ਰਾਪਤੀ ਲਈ ਕਰਮਕਾਂਡੀ ਪ੍ਰਦਰਸ਼ਨ(ਧਾਰਮਿਕ ਰਸਮਾਂ) ਕਰਦੇ ਹਾਂ, ਤਾਂ ਅਸੀਂ ਗੁਮਰਾਹ ਹਨ। ਆਮ ਤੌਰ 'ਤੇ ਲੋਕ ਅਜਿਹਾ ਕਰਦੇ ਹਨ। ਉਹ ਦਾਨ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਹੋਰ ਪੈਸਾ ਮਿਲ ਸਕੇ। ਉਹ ਧਰਮਸ਼ਾਲਾ ਖੋਲ੍ਹਦੇ ਹਨ ਤਾਂ ਜੋ ਉਨ੍ਹਾਂ ਨੂੰ ਹੋਰ ਘਰ ਮਿਲ ਸਕਣ। ਇਹੀ ਉਨ੍ਹਾਂ ਦਾ ਮਕਸਦ ਹੈ। ਜਾਂ ਉਨ੍ਹਾਂ ਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਉਹ ਆਪ ਇਹ ਨਹੀਂ ਜਾਣਦੇ ਕਿ ਓਹਨਾ ਦੀ ਅਸਲ ਦਿਲਚਸਪੀ ਕੀ ਹੈ। ਵਾਸਤਵਿਕ ਰੁਚੀ ਹੈ ਕਿ ਆਪਣੇ ਘਰ ਵਾਪਸ ਜਾਣਾ, ਭਗਵਾਨ ਵੱਲ ਜਾਣਾ(ਆਪਣੇ ਅਸਲੀ ਘਰ)।"
710117 - ਪ੍ਰਵਚਨ SB 06.02.12-14 - ਇਲਾਹਾਬਾਦ