PA/710117b ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜਿਵੇਂ ਕੋਈ ਬੱਚਾ ਰੋਜ਼ਾਨਾ ਦੇਖਦਾ ਹੈ ਕਿ ਸੂਰਜ ਪੂਰਬੀ ਪਾਸਿਓਂ ਚੜ੍ਹਦਾ ਹੈ-ਇਸ ਲਈ ਪੂਰਬੀ ਪਾਸਾ ਸੂਰਜ ਦਾ ਪਿਤਾ ਹੈ। ਕੀ ਸੱਚੀ ਪੂਰਬੀ ਪਾਸਾ ਸੂਰਜ ਦਾ ਪਿਤਾ ਹੈ? ਸੂਰਜ ਹਮੇਸ਼ਾ ਹੁੰਦਾ ਹੈ, ਪਰ ਤੁਸੀਂ ਸਵੇਰੇ ਦੇਖਦੇ ਹੋ ਕਿ ਇਹ ਪੂਰਬ ਵਾਲੇ ਪਾਸੇ ਤੋਂ ਪ੍ਰਗਟ ਹੁੰਦਾ ਹੈ। ਇਹ ਸਭ ਹੈ। ਇਹ ਤੁਹਾਡੀ ਨਜ਼ਰ ਦਾ ਕੋਣ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸੂਰਜ ਪੂਰਬ ਤੋਂ ਪੈਦਾ ਹੋ ਰਿਹਾ ਹੈ। ਸੂਰਜ ਹਮੇਸ਼ਾ ਅਸਮਾਨ ਵਿੱਚ ਹੁੰਦਾ ਹੈ। ਇਸੇ ਤਰ੍ਹਾਂ, ਕ੍ਰਿਸ਼ਨ ਹਮੇਸ਼ਾ ਮੌਜੂਦ ਹਨ, ਪਰ ਮੂਰਖ ਵਿਅਕਤੀ ਨੂੰ ਇਹ ਜਾਪਦਾ ਹੈ ਕਿ ਉਹ ਜਨਮੇ ਹਨ। ਅਜੋऽਪਿ ਸਨ੍ ਅਵ੍ਯਯਾਤ੍ਮਾ । ਅਜੋ' ਪਾਈ: "ਮੇਰਾ ਕੋਈ ਜਨਮ ਨਹੀਂ ਹੈ।" "ਅਜਾਹ", ਇਹੀ ਸ਼ਬਦ ਵਰਤਿਆ ਜਾਂਦਾ ਹੈ। ਅਜੋऽਪਿ ਸਨ੍ ਅਵ੍ਯਾਤ੍ਮਾ ਭੂਤਾਨਾਮ੍ ਈਸ਼੍ਵਰੋऽਪਿ ਸਨ੍ । ਤਾਂ ਤੁਸੀਂ ਕ੍ਰਿਸ਼ਣ ਦੇ ਜਨਮ ਦੀ ਤੁਲਨਾ ਆਮ ਜਨਮ ਵਾਂਗ ਕਿਵੇਂ ਕਰ ਸਕਦੇ ਹੋ? ਜੇਕਰ ਕੋਈ ਜਾਣਦਾ ਹੈ ਕਿ ਕ੍ਰਿਸ਼ਨ ਦਾ ਜਨਮ ਕੀ ਹੈ, ਉਹ ਮੁਕਤ ਹੋ ਜਾਂਦਾ ਹੈ। ਜਨ੍ਮ ਕਰ੍ਮ ਮੇ ਦਿਵ੍ਯਮ੍ ਯੋ ਜਨਾਤਿ ਤਤ੍ਤ੍ਵਤਃ।"
710117 - ਗੱਲ ਬਾਤ - ਇਲਾਹਾਬਾਦ