PA/710129 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੇਕਰ ਤੁਸੀਂ ਅਸਲ ਵਿੱਚ ਸ਼ਾਂਤੀ ਚਾਹੁੰਦੇ ਹੋ, ਤਾਂ ਤੁਹਾਨੂੰ ਭਗਵਦ-ਗੀਤਾ ਵਿੱਚ ਵਰਣਿਤ ਸ਼ਾਂਤੀ ਦੇ ਇਸ ਫਾਰਮੂਲੇ ਨੂੰ ਸਵੀਕਾਰ ਕਰਨਾ ਪਵੇਗਾ: ਕਿ ਕ੍ਰਿਸ਼ਨ, ਜਾਂ ਰੱਬ, ਭੋਗਣ ਵਾਲਾ, ਕੇਵਲ ਭੋਗਣ ਵਾਲਾ ਹੈ। ਉਹ ਪੂਰਨ ਹੈ। ਜਿਵੇਂ ਇਹ ਸ਼ਰੀਰ ਇੱਕ ਪੂਰਨ ਸੰਪੂਰਨ ਹੈ: ਅੰਗ ਸਰੀਰ ਦੇ ਅੰਗ ਹਨ, ਪਰ ਇਸ ਸ਼ਰੀਰ ਦਾ ਅਸਲ ਭੋਗਣ ਵਾਲਾ ਪੇਟ ਹੈ। ਲੱਤ ਹਿੱਲ ਰਹੀ ਹੈ, ਹੱਥ ਕੰਮ ਕਰ ਰਿਹਾ ਹੈ, ਅੱਖਾਂ ਦੇਖ ਰਹੀਆਂ ਹਨ, ਕੰਨ ਸੁਣ ਰਹੇ ਹਨ। ਉਹ ਸਾਰੇ ਸ਼ਰੀਰ ਦੀ ਸੇਵਾ ਵਿਚ ਲੱਗੇ ਹੋਏ ਹਨ। ਪਰ ਜਦੋਂ ਖਾਣ ਜਾਂ ਭੋਗਣ ਦਾ ਸਵਾਲ ਹੈ ਤਾਂ ਨਾ ਉਂਗਲਾਂ, ਨਾ ਕੰਨ, ਨਾ ਅੱਖਾਂ ਬਲਕਿ ਪੇਟ ਹੀ ਭੋਗਣ ਵਾਲਾ ਹੈ। ਅਤੇ ਜੇ ਤੁਸੀਂ ਪੇਟ ਨੂੰ ਖਾਣਾ ਪ੍ਰਦਾਨ ਕਰਦੇ ਹੋ, ਤਾਂ ਅੱਖਾਂ, ਕੰਨ, ਉਂਗਲਾਂ - ਸ਼ਰੀਰ ਦਾ ਕੋਈ ਵੀ ਅੰਗ - ਆਪਣੇ ਆਪ ਹੀ ਸੰਤੁਸ਼ਟ ਹੋ ਜਾਂਦਾ ਹੈ।"
710129 - ਪ੍ਰਵਚਨ at the House of Mr. Mitra - ਇਲਾਹਾਬਾਦ