PA/710129c ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਭਗਵਦ-ਗੀਤਾ ਵਿੱਚ ਇਹ ਕਿਹਾ ਗਿਆ ਹੈ, ਪ੍ਰਤੀਕਸ਼ਾਵਗਮੰ ਧਰਮਯੰ (BG 9.2)। ਸਵੈ-ਬੋਧ ਦੇ ਹੋਰ ਤਰੀਕਿਆਂ, ਅਰਥਾਤ ਕਰਮ, ਗਿਆਨ, ਯੋਗਾ ਵਿੱਚ, ਤੁਸੀਂ ਇਹ ਪਰਖਣ ਦੇ ਯੋਗ ਨਹੀਂ ਹੋ ਕਿ ਤੁਸੀਂ ਅਸਲ ਵਿੱਚ ਤਰੱਕੀ ਕਰ ਰਹੇ ਹੋ ਜਾਂ ਨਹੀਂ। ਪਰ ਭਗਤੀ-ਯੋਗ ਇੰਨਾ ਸੰਪੂਰਨ ਹੈ ਕਿ ਤੁਸੀਂ ਆਪਣੇ ਆਪ ਨੂੰ ਅਮਲੀ ਤੌਰ 'ਤੇ ਪਰਖ ਸਕਦੇ ਹੋ ਕਿ ਤੁਸੀਂ ਤਰੱਕੀ ਕਰ ਰਹੇ ਹੋ ਜਾਂ ਨਹੀਂ। ਬਿਲਕੁਲ ਉਹੀ ਉਦਾਹਰਣ, ਜਿਵੇਂ ਕਿ ਮੈਂ ਕਈ ਵਾਰ ਦੁਹਰਾਇਆ ਹੈ, ਕਿ ਜੇ ਤੁਹਾਨੂੰ ਭੁੱਖ ਲੱਗੀ ਹੈ, ਅਤੇ ਜਦੋਂ ਤੁਹਾਨੂੰ ਭੋਜਨ ਦਿੱਤਾ ਜਾਂਦਾ ਹੈ, ਤਾਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਤੁਹਾਡੀ ਭੁੱਖ ਕਿੰਨੀ ਹੈ ਅਤੇ ਤੁਸੀਂ ਕਿੰਨੀ ਤਾਕਤ ਅਤੇ ਪੋਸ਼ਣ ਮਹਿਸੂਸ ਕਰ ਰਹੇ ਹੋ। ਤੁਹਾਨੂੰ ਕਿਸੇ ਹੋਰ ਨੂੰ ਪੁੱਛਣ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ, ਤੁਸੀਂ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰ ਰਹੇ ਹੋ, ਅਤੇ ਟੈਸਟ ਕਰਨਾ ਕੀ ਤੁਸੀਂ ਅਸਲ ਵਿੱਚ ਤਰੱਕੀ ਕਰ ਰਹੇ ਹੋ। ਜੇਕਰ ਤੁਸੀਂ ਪਦਾਰਥਕ ਪ੍ਰਕਿਰਤੀ ਦੇ ਇਹਨਾਂ ਦੋ ਨੀਵੇਂ ਗੁਣਾਂ, ਅਰਥਾਤ ਤਮੋ ਗੁਣਾ ਅਤੇ ਰੱਜੋ ਗੁਣ ਦੁਆਰਾ ਆਕਰਸ਼ਿਤ ਹੋ ਰਹੇ ਹੋ।"
710129 - ਪ੍ਰਵਚਨ SB 06.02.45 - ਇਲਾਹਾਬਾਦ