PA/710130 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤੁਸੀਂ ਪਰਮ ਬ੍ਰਹਮਾ ਹੋ।" ਸਾਡੇ ਵਿੱਚੋਂ ਹਰ ਕੋਈ, ਕ੍ਰਿਸ਼ਨ ਦਾ ਹਿੱਸਾ ਅਤੇ ਪਾਰਸਲ ਹੋਣ ਦੇ ਨਾਤੇ, ਬ੍ਰਹਮਾ ਹਾਂ। ਇਹ ਵਧੀਆ ਹੈ। ਪਰ ਅਸੀਂ ਪਰਮ ਬ੍ਰਹਮਾ ਨਹੀਂ ਹਾਂ। ਪਰਮ ਬ੍ਰਹਮਾ ਕ੍ਰਿਸ਼ਨ ਹਨ। ਸਾਡੇ ਵਿੱਚੋਂ ਹਰ ਕੋਈ ਈਸ਼ਵਰ ਹੈ। ਈਸ਼ਵਰ ਦਾ ਅਰਥ ਹੈ ਨਿਯੰਤਰਣ ਕਰਨ ਵਾਲਾ। ਜਿਸ ਤਰਾਂ ਤੁਸੀਂ ਲੋਕ ਜੋ ਅੱਜ ਰਾਤੀ ਆਏ ਹੋ ਕੁਝ ਮੈਜਿਸਟ੍ਰੇਟ ਹਨ, ਜੱਜ ਹਨ, ਤੁਸੀਂ ਨਿਯੰਤਰਕ ਹੋ ਪਰ ਸਰਵਉੱਚ ਨਿਯੰਤਰਕ ਨਹੀਂ ਹੋ। ਇਸ ਤਰ੍ਹਾਂ ਇਹ ਪਤਾ ਲਗਾਓ ਕਿ ਸਰਵਉੱਚ ਨਿਯੰਤ੍ਰਕ ਕੌਣ ਹੈ। ਸਰਵਉੱਚ ਨਿਯੰਤ੍ਰਕ ਉਹ ਹੁੰਦਾ ਹੈ ਜਿਸਨੂੰ ਕਿਸੀ ਦੀ ਵੀ ਆਗਿਆ ਦਾ ਪਾਲਣ ਨਾ ਕਰਨਾ ਪਵੇ। ਉਹ ਸਰਵਉੱਚ ਨਿਯੰਤ੍ਰਕ ਹੈ। ਨਹੀਂ ਤਾ, ਹਰ ਕੋਈ ਨਿਯੰਤ੍ਰਕ ਹੋ ਸਕਦਾ ਹੈ ਪਰ ਉਸਨੂੰ ਉੱਚਤਮ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ।"
710130 - ਪ੍ਰਵਚਨ - ਇਲਾਹਾਬਾਦ