PA/710130c ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਸਾਰੇ ਯੋਗੀਆਂ ਵਿੱਚ, ਇੱਕ ਵਿਅਕਤੀ ਜੋ ਲਗਾਤਾਰ ਆਪਣੇ ਅੰਦਰ ਕ੍ਰਿਸ਼ਨ ਨੂੰ ਵਿਚਾਰਨ ਵਿੱਚ ਰੁੱਝਿਆ ਹੋਇਆ ਹੈ, ਧਿਆਨਵਸਥਿਤ-ਯੋਗਿਨੋ..., ਪਸ਼ਯੰਤੀ ਯਮ ਯੋਗਿਨੋ (SB 12.13.1)। ਧਿਆਨ ਦਾ ਅਰਥ ਹੈ ਮਨ ਨੂੰ ਵਿਸ਼ਨੂੰ ਜਾਂ ਕ੍ਰਿਸ਼ਨ ਉੱਤੇ ਕੇਂਦਰਿਤ ਕਰਨਾ। ਇਹੀ ਅਸਲ ਜ਼ਿੰਦਗੀ ਹੈ। ਇਸ ਲਈ ਸ਼ਾਸਤਰਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਯੋਗੀ ਜੋ ਧਿਆਨ ਵਿੱਚ ਰੁੱਝੇ ਹੋਏ ਹਨ, ਉਹ ਕ੍ਰਿਸ਼ਨ, ਜਾਂ ਵਿਸ਼ਨੂੰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਕ੍ਰਿਸ਼ਣ ਅਤੇ ਵਿਸ਼ਨੂੰ ਇੱਕੋ ਹਨ। ਇਸ ਲਈ ਇਹ ਕ੍ਰਿਸ਼ਣ ਚੇਤਨਾ ਲਹਿਰ ਕ੍ਰਿਸ਼ਨ ਬਾਰੇ ਸਾਡੀ ਸੁਸਤ ਚੇਤਨਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵਿਹਾਰਕ ਲਹਿਰ ਹੈ। ਕ੍ਰਿਸ਼ਨ ਤੋਂ ਕੋਈ ਵਿਛੋੜਾ ਨਹੀਂ ਹੈ, ਜਿਸ ਤਰਾਂ ਪਿਤਾ ਅਤੇ ਪੁੱਤਰ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਪਰ ਪਿਤਾ ਨੂੰ ਭੁਲਣ ਦੀ ਪੁੱਤਰ ਤੋਂ ਕਈ ਵਾਰ ਭੁੱਲ ਹੋ ਜਾਂਦੀ ਹੈ। ਇਹ ਸਾਡੀ ਮੌਜੂਦਾ ਸਥਿਤੀ ਹੈ।"
710130 - ਪ੍ਰਵਚਨ at the House of Mr. Mitra - ਇਲਾਹਾਬਾਦ