PA/710130d ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ, ਇਸਲਈ, ਓਹਨਾ ਦੇ ਚੌਹਠ ਗੁਣਾਂ ਵਿੱਚੋਂ, ਓਹਨਾ ਦਾ ਇੱਕ ਗੁਣ ਬਾਹੂਦਕ ਹੈ। ਜੋ ਕਿ ਸਾਡੀ ਭਗਤੀ ਦੇ ਅੰਮ੍ਰਿਤ ਕਿਤਾਬ ਵਿੱਚ ਸਮਝਾਇਆ ਗਿਆ ਹੈ, ਤੁਸੀਂ ਦੇਖੋਗੇ। ਭਾਵ ਉਹ ਕਿਸੇ ਵੀ ਜੀਵਤ ਹਸਤੀ ਨਾਲ ਗੱਲ ਕਰ ਸਕਦੇ ਹਨ। ਕਿਉਂ ਨਹੀਂ? ਜੇ ਉਹ ਹਰ ਜੀਵ ਦੇ ਪਿਤਾ ਹਨ, ਤਾਂ ਉਹ ਹਰੇਕ ਜੀਵ ਦੀ ਭਾਸ਼ਾ ਕਿਉਂ ਨਹੀਂ ਸਮਝ ਸਕਦੇ? ਇਹ ਕੁਦਰਤੀ ਹੈ। ਕੀ ਇਹ ਸੱਚਾਈ ਨਹੀਂ ਹੈ ਕਿ ਇੱਕ ਪਿਤਾ ਆਪਣੇ ਪੁੱਤਰ ਦੀ ਭਾਸ਼ਾ ਸਮਝਦਾ ਹੈ? ਕੁਦਰਤੀ ਤੌਰ 'ਤੇ, ਜੇਕਰ ਕ੍ਰਿਸ਼ਨ ਸਾਰੀਆਂ ਜੀਵਿਤ ਹਸਤੀਆਂ ਦੇ ਪਿਤਾ ਹਨ, ਤਾਂ ਓਹਨਾ ਲਈ ਪੰਛੀਆਂ, ਮਧੂ-ਮੱਖੀਆਂ, ਰੁੱਖਾਂ, ਮਨੁੱਖ - ਹਰ ਕਿਸੇ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਸਮਝਣਾ ਕੁਦਰਤੀ ਹੈ। ਇਸ ਲਈ ਕ੍ਰਿਸ਼ਨ ਦਾ ਇੱਕ ਹੋਰ ਗੁਣ ਬਾਹੂਦਕ ਹੈ। ਇਹ ਉਦੋਂ ਸਾਬਤ ਹੋਇਆ ਜਦੋਂ ਕ੍ਰਿਸ਼ਨ ਮੌਜੂਦ ਸਨ। ਇੱਕ ਦਿਨ ਕ੍ਰਿਸ਼ਨ ਇੱਕ ਪੰਛੀ ਦੇ ਬੋਲਣ ਦਾ ਜਵਾਬ ਦੇ ਰਹੇ ਸੀ, ਅਤੇ ਇੱਕ ਬੁੱਢੀ ਔਰਤ, ਉਹ ਯਮੁਨਾ ਤੋਂ ਪਾਣੀ ਲੈਣ ਆਈ, ਅਤੇ ਜਦੋਂ ਉਸਨੇ ਦੇਖਿਆ ਕਿ ਕ੍ਰਿਸ਼ਨ ਇੱਕ ਪੰਛੀ ਨਾਲ ਗੱਲਾਂ ਕਰ ਰਹੇ ਸਨ, ਤਾਂ ਉਹ ਹੈਰਾਨ ਰਹਿ ਗਈ: "ਓਏ, ਕ੍ਰਿਸ਼ਨ ਬਹੁਤ ਚੰਗੇ ਹਨ।""
710130 - ਪ੍ਰਵਚਨ SB 06.02.46 - ਇਲਾਹਾਬਾਦ