PA/710131b ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਇਸ ਲਈ ਕ੍ਰਿਸ਼ਨ, ਜਾਂ ਪਰਮ ਪ੍ਰਭੂ, ਹਰ ਕਿਸੇ ਦੇ ਦਿਲਾਂ ਵਿੱਚ ਵਸ ਰਹੇ ਹਨ। ਇਸ ਲਈ ਇੱਥੇ ਬਿੱਲੀਆਂ, ਕੁੱਤੇ ਅਤੇ ਸੂਰ ਹਨ - ਉਹ ਵੀ ਜੀਵਿਤ ਜੀਵ ਹਨ, ਜੀਵਤ ਹਸਤੀਆਂ - ਇਸ ਲਈ ਕ੍ਰਿਸ਼ਨ ਵੀ ਉਹਨਾਂ ਦੇ ਦਿਲ ਵਿੱਚ ਵਸ ਰਹੇ ਹਨ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਘਿਣਾਉਣੀ ਸਥਿਤੀ ਵਿੱਚ ਸੁਰ ਦੇ ਨਾਲ ਰਹਿ ਰਹੇ ਹਨ। ਓਹਨਾ ਦਾ ਆਪਣਾ ਵੈਕੁਂਠ ਹੈ। ਉਹ ਜਿੱਥੇ ਵੀ ਜਾਂਦੇ ਹਨ ਉਹ ਵੈਕੁਂਠ ਹੈ। ਇਸੇ ਤਰ੍ਹਾਂ, ਜਦੋਂ ਕੋਈ ਜਪਦਾ ਹੈ, ਉਹ ਜਪ... ਪਵਿੱਤਰ ਨਾਮ ਅਤੇ ਕ੍ਰਿਸ਼ਨ ਵਿੱਚ ਕੋਈ ਅੰਤਰ ਨਹੀਂ ਹੈ। ਅਤੇ ਕ੍ਰਿਸ਼ਨ ਕਹਿੰਦੇ ਹਨ ਕਿ "ਮੈਂ ਉੱਥੇ ਰਹਿੰਦਾ ਹਾਂ ਜਿੱਥੇ ਮੇਰੇ ਸ਼ੁੱਧ ਭਗਤ ਜਪਦੇ ਹਨ।" ਤਾਂ ਜਦੋਂ ਕ੍ਰਿਸ਼ਨ ਆਉਂਦੇ ਹਨ, ਜਦੋਂ ਕ੍ਰਿਸ਼ਨ ਨਾਮ ਤੁਹਾਡੀ ਜੀਭ 'ਤੇ ਹੁੰਦਾ ਹੈ, ਤੁਸੀਂ ਇਸ ਭੌਤਿਕ ਸੰਸਾਰ ਵਿੱਚ ਕਿਵੇਂ ਰਹਿ ਸਕਦੇ ਹੋ? ਇਹ ਪਹਿਲਾਂ ਹੀ ਵੈਕੁਂਠ ਹੈ, ਬਸ਼ਰਤੇ ਤੁਹਾਡਾ ਜਾਪ ਅਪਰਾਧ ਰਹਿਤ ਹੋਵੇ।"
710131 - ਪ੍ਰਵਚਨ SB 06.02.48 - ਇਲਾਹਾਬਾਦ