PA/710326 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਦਵੈਤਾਂ ਦੀ ਦੁਨੀਆਂ ਵਿੱਚ, ਭਦਰਾਭੱਦਰ, ""ਇਹ ਚੰਗਾ ਹੈ, ਇਹ ਬੁਰਾ ਹੈ। ਇਹ ਚੰਗਾ ਹੈ, ਇਹ ਚੰਗਾ ਨਹੀਂ ਹੈ,"" ਇਹ ਸਿਰਫ਼ ਮਾਨਸਿਕ ਅਨੁਮਾਨ ਹਨ, ਕਿਉਂਕਿ ਇਸ ਦੁਨੀਆਂ ਵਿੱਚ ਕੁਝ ਵੀ ਚੰਗਾ ਨਹੀਂ ਹੈ। ਹਰ ਚੀਜ਼ ਮਾੜੀ ਹੈ, ਕਿਉਂਕਿ ਇਹ ਸਦੀਵੀ ਨਹੀਂ ਹੈ। ਇਸ ਲਈ ਸ਼ੰਕਰਾਚਾਰਿਆ ਨੇ ਕਿਹਾ, ਜਗਨ ਮਿਥਿਆ, ਬ੍ਰਹਮਾ ਸਤਿਆ। ਇਹ ਇੱਕ ਤੱਥ ਹੈ। ਇਹ, ਕੁਝ ਵੀ, ਇਸ ਦੁਨੀਆਂ ਦੀਆਂ ਕਿਸਮਾਂ: ਅਸਥਾਈ ਹਨ। ਇਹ ਸਹੀ ਸ਼ਬਦ ਹੈ। ਇਹ ਮਿਥਿਆ ਨਹੀਂ ਹੈ; ਇਹ ਅਸਥਾਈ ਤੱਥ ਹੈ। ਵੈਸ਼ਣਵ ਦਾਰਸ਼ਨਿਕ ਕਹਿੰਦੇ ਹਨ ਕਿ ਇਹ ਸੰਸਾਰ ਝੂਠਾ ਨਹੀਂ ਹੈ, ਪਰ ਅਸਥਾਈ ਹੈ, ਅਨਿਤਿਆ। ਅਨਿਤਿਆ ਸੰਸਾਰੇ ਮੋਹੋ ਜਨਮਿਆ।

ਸ਼੍ਰੀਲ ਭਕਤਿਵਿਨੋਦ ਠਾਕੁਰ ਨੇ ਕਿਹਾ, ਜੜ-ਵਿਦਿਆ ਸਬ ਮਾਇਆ ਵੈਭਵ: ""ਭੌਤਿਕ ਵਿਗਿਆਨ ਦਾ ਵਿਕਾਸ ਮਾਇਆ ਦੇ ਭਰਮ ਨੂੰ ਵਧਾ ਰਿਹਾ ਹੈ।"" ਅਸੀਂ ਪਹਿਲਾਂ ਹੀ ਭਰਮ ਵਿੱਚ ਹਾਂ, ਅਤੇ ਜੇਕਰ ਤੁਸੀਂ ਭਰਮ ਨੂੰ ਹੋਰ ਅਤੇ ਹੋਰ ਵਧਾਉਂਦੇ ਰਹੋ, ਫਿਰ ਅਸੀਂ ਹੋਰ ਅਤੇ ਹੋਰ ਉਲਝਦੇ ਜਾਂਦੇ ਹਾਂ। ਇਹੀ ਕੁਦਰਤ ਹੈ।"""

710326 - ਪ੍ਰਵਚਨ Pandal at Cross Maidan - ਮੁੰਬਈ