PA/710401 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕ੍ਰਿਸ਼ਨ ਹਰ ਜਗ੍ਹਾ ਮੌਜੂਦ ਹਨ, ਕਿਉਂਕਿ ਸਭ ਕੁਝ ਉਨ੍ਹਾਂ 'ਤੇ, ਉਨ੍ਹਾਂ ਦੀਆਂ ਊਰਜਾਵਾਂ 'ਤੇ ਟਿਕਾ ਹੋਇਆ ਹੈ। ਜਿਵੇਂ ਇੱਕ ਵੱਡੀ ਫੈਕਟਰੀ ਵਿੱਚ ਮਾਲਕ ਫੈਕਟਰੀ ਤੋਂ ਬਾਹਰ ਹੋ ਸਕਦਾ ਹੈ, ਪਰ ਹਰ ਵਰਕਰ ਜਾਣਦਾ ਹੈ ਕਿ "ਇਹ ਫੈਕਟਰੀ ਫਲਾਣੇ ਵਿਅਕਤੀ ਦੀ ਹੈ।" ਜਿਵੇਂ ਕਿ ਮਜ਼ਦੂਰ ਦੁਆਰਾ ਹਮੇਸ਼ਾ ਫੈਕਟਰੀ ਦੇ ਮਾਲਕ ਦੀ ਚੇਤਨਾ ਰੱਖਣਾ ਸੰਭਵ ਹੈ, ਇਸੇ ਤਰ੍ਹਾਂ, ਹਰ ਕਿਸੇ ਲਈ ਹਰ ਗਤੀਵਿਧੀ ਵਿੱਚ ਕ੍ਰਿਸ਼ਨ ਭਾਵਨਾ ਭਾਵਿਤ ਹੋਣਾ ਸੰਭਵ ਹੈ। ਇਹੀ ਉਹ ਦਰਸ਼ਨ ਹੈ ਜਿਸਦਾ ਅਸੀਂ ਪੂਰੀ ਦੁਨੀਆ ਵਿੱਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"
710401 - ਪ੍ਰਵਚਨ BG 07.07 - ਮੁੰਬਈ