PA/710512 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸਿਡਨੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਚੇਤਨਾ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਤੁਸੀਂ ਸਮਝ ਸਕੋਗੇ ਕਿ ਅਚੇਤਤਾ ਕੀ ਹੈ। ਚੇਤਨਾ ਸਾਰੇ ਸਰੀਰ ਵਿੱਚ ਫੈਲੀ ਹੋਈ ਹੈ। ਮੰਨ ਲਓ ਮੈਂ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਚੂੰਡੀ ਮਾਰਦਾ ਹਾਂ: ਤੁਹਾਨੂੰ ਕੁਝ ਦਰਦ ਮਹਿਸੂਸ ਹੁੰਦਾ ਹੈ, ਅਤੇ ਉਹ ਚੇਤਨਾ ਹੈ, ਤੁਹਾਡੇ ਸਰੀਰ ਦੇ ਕੋਈ ਵੀ ਹਿੱਸੇ ਵਿੱਚ। ਪਰ ਉਹ ਚੇਤਨਾ ਵਿਅਕਤੀਗਤ ਹੈ। ਤੁਸੀਂ ਆਪਣੇ ਸਰੀਰ ਦੇ ਦਰਦ ਅਤੇ ਆਨੰਦ ਨੂੰ ਮਹਿਸੂਸ ਕਰ ਸਕਦੇ ਹੋ, ਅਤੇ ਤੁਹਾਡਾ ਦੋਸਤ ਵੀ ਆਪਣੇ ਸਰੀਰ ਦੇ ਦਰਦ ਅਤੇ ਆਨੰਦ ਨੂੰ ਮਹਿਸੂਸ ਕਰ ਸਕਦਾ ਹੈ। ਮੈਂ ਆਪਣੇ ਸਰੀਰ ਦੇ ਦਰਦ ਅਤੇ ਆਨੰਦ ਨੂੰ ਮਹਿਸੂਸ ਕਰ ਸਕਦਾ ਹਾਂ।"
710512 - ਪ੍ਰਵਚਨ at Boys School - ਸਿਡਨੀ