PA/710627b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਲੋਕਾਂ ਨੂੰ ਪਰਮਾਤਮਾ ਨੂੰ ਕਿਵੇਂ ਵੇਖਣਾ ਹੈ, ਕ੍ਰਿਸ਼ਨ ਨੂੰ ਕਿਵੇਂ ਵੇਖਣਾ ਹੈ, ਇਹ ਸਿਖਾਉਣ ਦਾ ਇੱਕ ਯਤਨ ਹੈ। ਜੇਕਰ ਅਸੀਂ ਅਭਿਆਸ ਕਰੀਏ ਤਾਂ ਕ੍ਰਿਸ਼ਨ ਨੂੰ ਦੇਖਿਆ ਜਾ ਸਕਦਾ ਹੈ। ਜਿਵੇਂ ਕ੍ਰਿਸ਼ਨ ਕਹਿੰਦੇ ਹਨ, ਰਸੋ ਅਹਮ ਅਪਸੁ ਕੌਂਤੇਯ (ਭ.ਗ੍ਰੰ. 7.8)। ਕ੍ਰਿਸ਼ਨ ਕਹਿੰਦੇ ਹਨ, "ਮੈਂ ਪਾਣੀ ਦਾ ਸੁਆਦ ਹਾਂ।" ਸਾਡੇ ਵਿੱਚੋਂ ਹਰ ਕੋਈ, ਅਸੀਂ ਹਰ ਰੋਜ਼ ਪਾਣੀ ਪੀਂਦੇ ਹਾਂ, ਸਿਰਫ਼ ਇੱਕ ਵਾਰ ਨਹੀਂ, ਦੋ ਵਾਰ - ਤਿੰਨ ਵਾਰ ਜਾਂ ਇਸ ਤੋਂ ਵੱਧ। ਇਸ ਲਈ ਜਿਵੇਂ ਹੀ ਅਸੀਂ ਪਾਣੀ ਪੀਂਦੇ ਹਾਂ, ਜੇਕਰ ਅਸੀਂ ਸੋਚਦੇ ਹਾਂ ਕਿ ਪਾਣੀ ਦਾ ਸੁਆਦ ਕ੍ਰਿਸ਼ਨ ਹੈ, ਤਾਂ ਅਸੀਂ ਤੁਰੰਤ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋ ਜਾਂਦੇ ਹਾਂ। ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣਨਾ ਬਹੁਤ ਔਖਾ ਕੰਮ ਨਹੀਂ ਹੈ। ਬਸ ਸਾਨੂੰ ਇਸਦਾ ਅਭਿਆਸ ਕਰਨਾ ਪਵੇਗਾ।"
710627b - ਪ੍ਰਵਚਨ 1 Festival Ratha-yatra - ਸੈਨ ਫ੍ਰਾਂਸਿਸਕੋ