PA/710725 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਜੋ ਲੋਕ ਪਰਮਾਤਮਾ ਦੀ ਹੋਂਦ ਤੋਂ ਇਨਕਾਰ ਕਰਦੇ ਹਨ, ਉਹ ਕਹਿੰਦੇ ਹਨ ਕਿ, "ਕੀ ਤੁਸੀਂ ਮੈਨੂੰ ਪਰਮਾਤਮਾ ਦਿਖਾ ਸਕਦੇ ਹੋ?" ਤੁਸੀਂ ਪਰਮਾਤਮਾ ਨੂੰ ਦੇਖ ਰਹੇ ਹੋ। ਤੁਸੀਂ ਕਿਉਂ ਇਨਕਾਰ ਕਰ ਰਹੇ ਹੋ? ਪਰਮਾਤਮਾ ਕਹਿੰਦਾ ਹੈ ਕਿ, "ਮੈਂ ਸੂਰਜ ਦੀ ਰੌਸ਼ਨੀ ਹਾਂ। ਮੈਂ ਚੰਦਰਮਾ ਦੀ ਰੋਸ਼ਨੀ ਹਾਂ।" ਅਤੇ ਕਿਸਨੇ ਸੂਰਜ ਦੀ ਰੌਸ਼ਨੀ ਅਤੇ ਚੰਦਰਮਾ ਦੀ ਰੌਸ਼ਨੀ ਨਹੀਂ ਵੇਖੀ? ਸਾਰਿਆਂ ਨੇ ਦੇਖੀ ਹੈ। ਜਿਵੇਂ ਹੀ ਸਵੇਰ ਹੁੰਦੀ ਹੈ, ਸੂਰਜ ਦੀ ਰੌਸ਼ਨੀ ਹੁੰਦੀ ਹੈ। ਇਸ ਲਈ ਜੇਕਰ ਸੂਰਜ ਦੀ ਰੌਸ਼ਨੀ ਪਰਮਾਤਮਾ ਹੈ, ਤਾਂ ਤੁਸੀਂ ਪਰਮਾਤਮਾ ਨੂੰ ਦੇਖਿਆ ਹੈ। ਤੁਸੀਂ ਇਨਕਾਰ ਕਿਉਂ ਕਰਦੇ ਹੋ? ਤੁਸੀਂ ਇਨਕਾਰ ਨਹੀਂ ਕਰ ਸਕਦੇ। ਕ੍ਰਿਸ਼ਨ ਕਹਿੰਦੇ ਹਨ, ਰਸੋ ਅਹਮ ਅਪਸੁ ਕੌਂਤੇਯ (ਭ.ਗ੍ਰੰ. 7.8): "ਮੈਂ ਪਾਣੀ ਦਾ ਸੁਆਦ ਹਾਂ।" ਤਾਂ ਕਿਸਨੇ ਪਾਣੀ ਨਹੀਂ ਚੱਖਿਆ? ਅਸੀਂ ਰੋਜ਼ਾਨਾ ਗੈਲਨ ਪਾਣੀ ਪੀ ਰਹੇ ਹਾਂ। ਅਸੀਂ ਪਿਆਸੇ ਹਾਂ, ਅਤੇ ਚੰਗਾ ਸੁਆਦ ਜੋ ਸਾਡੀ ਪਿਆਸ ਬੁਝਾਉਂਦਾ ਹੈ, ਉਹ ਕ੍ਰਿਸ਼ਨ ਹੈ।"
710725 - ਪ੍ਰਵਚਨ BS 32 - ਨਿਉ ਯਾੱਰਕ