PA/710916 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਮਬਾਸਾ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਤਾਂ ਤੁਸੀਂ ਬਹੁਤ ਆਸਾਨੀ ਨਾਲ ਕ੍ਰਿਸ਼ਨ ਦੇ ਬਹੁਤ ਪਿਆਰੇ ਬਣ ਸਕਦੇ ਹੋ। ਕ੍ਰਿਸ਼ਨ ਦੇ ਸ਼ਰਧਾਲੂ, ਜਾਂ ਭਗਤ ਬਣਨ ਦਾ ਮਤਲਬ ਹੈ, ਜਿਵੇਂ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ, ਭਗਤੋ ਸਿ ਪ੍ਰਿਓ ਸਿ ਮੈਂ (ਭ.ਗੀ. 4.3): ""ਤੂੰ ਮੇਰਾ ਭਗਤ ਹੈਂ, ਅਤੇ ਤੂੰ ਮੇਰਾ ਬਹੁਤ ਪਿਆਰਾ ਹੈਂ।"" ਇਸ ਲਈ ਸਾਡਾ ਉਦੇਸ਼ ਇਹ ਹੋਣਾ ਚਾਹੀਦਾ ਹੈ, ਅਸੀਂ ਕ੍ਰਿਸ਼ਨ ਦੇ ਭਗਤ ਕਿਵੇਂ ਬਣਾਂਗੇ ਅਤੇ ਅਸੀਂ ਕ੍ਰਿਸ਼ਨ ਦੇ ਪਿਆਰੇ ਕਿਵੇਂ ਬਣਾਂਗੇ। ਫਿਰ ਇਹ ਸਮਝਣਾ ਬਹੁਤ ਆਸਾਨ ਹੋ ਜਾਵੇਗਾ ਕਿ ਕ੍ਰਿਸ਼ਨ ਕੀ ਚਾਹੁੰਦਾ ਹੈ, ਅਤੇ ਜੇਕਰ ਅਸੀਂ ਉਸ ਉਦੇਸ਼ ਦਾ ਵਿਸਤਾਰ ਕਰਦੇ ਹਾਂ, ਤਾਂ ਸਾਡਾ ਜੀਵਨ ਸਫਲ ਹੋਵੇਗਾ। ਇਸ ਲਈ ਮੈਂ ਇੱਥੇ ਮੌਜੂਦ ਸਾਰੇ ਸੱਜਣਾਂ, ਔਰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਨੂੰ ਸਮਝਣ।"""
710916 - ਪ੍ਰਵਚਨ - ਮੋਮਬਾਸਾ