PA/720229 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਭੌਤਿਕ ਸਰੀਰ ਕਿਵੇਂ ਸ਼ੁੱਧ ਹੋ ਸਕਦਾ ਹੈ? ਹਾਂ ਇਹ ਹੋ ਸਕਦਾ ਹੈ, ਉਦਾਹਰਣ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਇੱਕ ਲੋਹੇ ਦੀ ਛੜੀ ਲੈਂਦੇ ਹੋ ਅਤੇ ਇਸਨੂੰ ਅੱਗ ਵਿੱਚ ਪਾਉਂਦੇ ਹੋ ਅਤੇ ਇਸਨੂੰ ਗਰਮ ਕਰਦੇ ਹੋ, ਇਹ ਗਰਮ, ਗਰਮ, ਹੋਰ ਗਰਮ ਹੋ ਜਾਂਦਾ ਹੈ ਅਤੇ ਅੰਤ ਵਿੱਚ ਇਹ ਲਾਲ ਗਰਮ ਹੋ ਜਾਂਦਾ ਹੈ। ਉਸ ਸਮੇਂ ਇਹ ਹੁਣ ਲੋਹੇ ਦੀ ਛੜੀ ਨਹੀਂ ਰਹਿੰਦੀ, ਇਹ ਅੱਗ ਹੈ। ਤੁਸੀਂ ਜਿੱਥੇ ਵੀ ਛੂਹੋਗੇ ਇਹ ਸਾੜ ਦਵੇਗਾ, ਇਸੇ ਤਰ੍ਹਾਂ ਜੇਕਰ ਤੁਸੀਂ ਸਿਧਾਂਤਾਂ ਅਨੁਸਾਰ ਨਿਯਮਿਤ ਤੌਰ 'ਤੇ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਦੇ ਹੋ ਤਾਂ ਹੌਲੀ ਹੌਲੀ ਤੁਹਾਡਾ ਸਾਰਾ ਸਰੀਰ ਅਧਿਆਤਮਿਕ ਹੋ ਜਾਂਦਾ ਹੈ। ਫਿਰ ਇਹ ਅਪਾਪ-ਵਿਧਮ ਹੈ, ਕੋਈ ਹੋਰ ਪਾਪ ਨਹੀਂ ਹੈ। ਇਸ ਲਈ ਤੁਹਾਨੂੰ ਆਪਣਾ ਜੀਵਨ ਪੂਰੀ ਤਰ੍ਹਾਂ ਸ਼ੁੱਧ ਬਣਾਉਣਾ ਪਵੇਗਾ ਫਿਰ ਤੁਸੀਂ ਪਰਮਾਤਮਾ ਦੇ ਰਾਜ ਵਿੱਚ, ਭਗਵਾਨ ਧਾਮ ਵਿੱਚ, ਘਰ ਵਾਪਸ ਪ੍ਰਵੇਸ਼ ਕਰੋਗੇ।"
720229 - ਪ੍ਰਵਚਨ Festival Gaura-Purnima - ਮਾਇਆਪੁਰ