"ਕ੍ਰਿਸ਼ਨ ਸਾਰਿਆਂ ਲਈ ਹੈ। ਇਹ ਨਾ ਸੋਚੋ ਕਿ ਕ੍ਰਿਸ਼ਨ, ਜਿਵੇਂ ਕਿ ਤੁਹਾਡੇ ਅੰਗਰੇਜ਼ੀ ਸ਼ਬਦਕੋਸ਼ ਵਿੱਚ ਕਿਹਾ ਗਿਆ ਹੈ, 'ਕ੍ਰਿਸ਼ਨ ਇੱਕ ਹਿੰਦੂ ਪਰਮਾਤਮਾ ਹੈ'। ਉਹ ਹਿੰਦੂ ਨਹੀਂ ਹੈ, ਉਹ ਮੁਸਲਿਮ ਨਹੀਂ ਹੈ ਜਾਂ ਉਹ ਈਸਾਈ ਨਹੀਂ ਹੈ। ਉਹ ਪਰਮਾਤਮਾ ਹੈ। ਪਰਮਾਤਮਾ ਨਾ ਤਾਂ ਹਿੰਦੂ ਹੈ, ਨਾ ਮੁਸਲਿਮ ਅਤੇ ਨਾ ਹੀ ਈਸਾਈ। ਇਹ ਸਰੀਰਕ ਉਪਾਧੀਆਂ ਹਨ, 'ਮੈਂ ਹਿੰਦੂ ਹਾਂ, ਤੁਸੀਂ ਈਸਾਈ ਹੋ'। ਇਹ ਸਰੀਰ ਹੈ... ਬਸ ਪਹਿਰਾਵੇ ਵਾਂਗ। ਤੁਹਾਡੇ ਕੋਲ ਕੋਈ ਕਾਲਾ ਕੋਟ ਹੈ, ਕਿਸੇ ਹੋਰ ਕੋਲ ਕੋਈ ਚਿੱਟਾ ਕੋਟ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵੱਖਰੇ ਹਾਂ ਕਿਉਂਕਿ ਅਸੀਂ ਵੱਖਰੇ ਕੋਟ ਜਾਂ ਕਮੀਜ਼ ਵਿੱਚ ਹਾਂ। ਮਨੁੱਖ ਹੋਣ ਦੇ ਨਾਤੇ, ਅਸੀਂ ਸਾਰੇ ਪ੍ਰਮਾਤਮਾ ਦੇ ਪੁੱਤਰ ਹਾਂ। ਅਸੀਂ ਇੱਕ ਹਾਂ। ਇਹੀ ਧਾਰਨਾ ਹੈ। ਇਸ ਲਈ ਮੌਜੂਦਾ ਸਮੇਂ, ਅਸੀਂ ਇਸ ਕਮੀਜ਼ ਅਤੇ ਕੋਟ ਦੇ ਕਾਰਨ ਦੁਨੀਆ ਨੂੰ ਵੰਡ ਦਿੱਤਾ ਹੈ। ਅਜਿਹਾ ਨਹੀਂ ਹੈ। ਇਹ ਚੰਗਾ ਨਹੀਂ ਹੈ। ਅਸਲ ਵਿੱਚ, ਸਾਰਾ ਸੰਸਾਰ ਜਾਂ ਸਾਰਾ ਬ੍ਰਹਿਮੰਡ ਪ੍ਰਮਾਤਮਾ ਦਾ ਹੈ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ।"
|