PA/720901 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਦੇ ਬਹੁਤ ਸਾਰੇ ਨਾਮ ਹਨ, ਨਾਮਨਾਮ ਅਕਾਰੀ ਬਹੁਧਾ ਨਿਜ-ਸਰਵ-ਸ਼ਕਤੀ (ਸ਼ਿਕਸ਼ਟਕਾ 2)। ਇਸ ਲਈ ਸਾਰੇ ਨਾਵਾਂ ਵਿੱਚੋਂ, ਦੋ ਨਾਮ ਬਹੁਤ ਮਹੱਤਵਪੂਰਨ ਹਨ: ਰਾਮ ਅਤੇ ਕ੍ਰਿਸ਼ਨ। ਇਸ ਲਈ ਹਰੇ ਕ੍ਰਿਸ਼ਨ ਮੰਤਰ ਵਿੱਚ, ਰਾਮ ਅਤੇ ਕ੍ਰਿਸ਼ਨ ਹਨ, ਅਤੇ ਕ੍ਰਿਸ਼ਨ ਦੀ ਸ਼ਕਤੀ, ਹਰੇ। ਇਸ ਲਈ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਵਿਸ਼ਨੂੰ ਦੇ ਇੱਕ ਹਜ਼ਾਰ ਨਾਮ... ਵਿਸ਼ਨੂੰ ਦੇ ਇੱਕ ਹਜ਼ਾਰ ਨਾਮ ਹਨ, ਵਿਸ਼ਨੂੰ-ਸਹਸ੍ਰ-ਨਾਮ। ਜੇਕਰ ਕੋਈ ਵਿਸ਼ਨੂੰ ਦਾ ਨਾਮ ਜਪਦਾ ਹੈ - ਹਜ਼ਾਰਾਂ ਹਨ - ਇਹ ਇੱਕ ਨਾਮ ਰਾਮ ਦੇ ਬਰਾਬਰ ਹੈ। ਅਤੇ ਤਿੰਨ ਵਾਰ ਰਾਮ ਦੇ ਨਾਮ ਦਾ ਜਾਪ ਕਰਨਾ ਇੱਕ 'ਕ੍ਰਿਸ਼ਨ' ਦੇ ਬਰਾਬਰ ਹੈ। ਇਸ ਲਈ ਸਾਨੂੰ ਹਰੇ ਕ੍ਰਿਸ਼ਨ ਦਾ ਜਾਪ ਕਰਨ ਦਾ ਲਾਭ ਉਠਾਉਣਾ ਚਾਹੀਦਾ ਹੈ। ਹਾਲਾਂਕਿ ਕ੍ਰਿਸ਼ਨ ਦੇ ਬਹੁਤ ਸਾਰੇ ਨਾਮ ਹਨ, 'ਕ੍ਰਿਸ਼ਨ' ਮੁੱਖ ਨਾਮ ਹੈ, ਪ੍ਰਮੁਖ, ਅਤੇ ਭਗਵਾਨ ਚੈਤੰਨਯ ਨੇ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ ਦਾ ਜਾਪ ਕੀਤਾ।"
720901 - ਪ੍ਰਵਚਨ Initiation - New Vrindaban, USA