PA/721012 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਨੀਲਾ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਵਿਅਕਤੀ ਜੋ ਪਰੇਸ਼ਾਨ ਨਹੀਂ ਹੁੰਦਾ, ਉਸਨੂੰ ਧੀਰ ਕਿਹਾ ਜਾਂਦਾ ਹੈ। ਇਸ ਲਈ ਜਦੋਂ ਇੱਕ ਆਦਮੀ ਮਰ ਜਾਂਦਾ ਹੈ, ਤਾਂ ਆਦਮੀ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹਨ, "ਓ, ਮੇਰਾ ਪਿਤਾ ਚਲਾ ਗਿਆ ਹੈ," "ਮੇਰੀ ਭੈਣ ਚਲੀ ਗਈ ਹੈ," "ਮੇਰੀ ਪਤਨੀ..." ਪਰ ਜੇਕਰ ਤੁਸੀਂ ਧੀਰ ਬਣ ਜਾਂਦੇ ਹੋ, ਤਾਂ ਤੁਸੀਂ ਉਲਝਣ ਵਿੱਚ ਨਹੀਂ ਹੁੰਦੇ। ਜਿਵੇਂ ਤੁਹਾਡਾ ਦੋਸਤ ਜਾਂ ਤੁਹਾਡਾ ਪਿਤਾ ਇਸ ਘਰ ਤੋਂ ਦੂਜੇ ਘਰ ਵਿੱਚ ਚਲੇ ਜਾਂਦੇ ਹਨ, ਕੌਣ ਪਰੇਸ਼ਾਨ ਹੁੰਦਾ ਹੈ? ਨਹੀਂ, ਇਹ ਠੀਕ ਹੈ। ਉਹ ਇਸ ਘਰ ਵਿੱਚ ਸੀ, ਹੁਣ ਉਹ ਕਿਸੇ ਹੋਰ ਘਰ ਵਿੱਚ ਚਲਾ ਗਿਆ ਹੈ, ਇਸ ਲਈ ਪਰੇਸ਼ਾਨ ਹੋਣ ਜਾਂ ਵਿਰਲਾਪ ਦਾ ਕੋਈ ਸਵਾਲ ਨਹੀਂ ਹੈ। ਇਸੇ ਤਰ੍ਹਾਂ, ਜੋ ਆਤਮਾ ਦੇ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਆਵਾਸ ਦੇ ਕਾਰਨਾਂ ਨੂੰ ਜਾਣਦਾ ਹੈ, ਉਹ ਆਪਣੇ ਦੋਸਤ ਜਾਂ ਰਿਸ਼ਤੇਦਾਰ ਦੀ ਮੌਤ 'ਤੇ ਪਰੇਸ਼ਾਨ ਨਹੀਂ ਹੁੰਦਾ। ਉਹ ਸਭ ਕੁਝ ਜਾਣਦਾ ਹੈ, ਅਤੇ ਉਹ ਜਾਣਦਾ ਹੈ ਕਿ ਸ਼ਾਸਤਰ ਦੇ ਹਵਾਲੇ ਨਾਲ ਉਸਦਾ ਦੋਸਤ ਕਿੱਥੇ ਗਿਆ ਹੈ।"
721012 - ਪ੍ਰਵਚਨ BG 02.13 - ਮਨੀਲਾ