PA/721205 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਅਹਮਦਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਮੌਜੂਦਾ ਸਮੇਂ ਵਿੱਚ, ਅਸੀਂ ਸੋਚ ਰਹੇ ਹਾਂ ਕਿ ਕਿਉਂਕਿ ਅਸੀਂ ਮੇਜ਼ਾਂ ਅਤੇ ਕੁਰਸੀਆਂ 'ਤੇ ਬਹਿਕੇ ਖਾ ਰਹੇ ਹਾਂ, ਅਸੀਂ ਅੱਗੇ ਵੱਧ ਗਏ ਹਾਂ. ਇਹ ਸਾਡੀ ਗਲਤੀ ਹੈ। ਇਹ ਕੋਈ ਤਰੱਕੀ ਨਹੀਂ ਹੈ। ਖਾਣਾ... ਖਾਣ ਦਾ ਫਾਇਦਾ, ਤੁਸੀਂ ਜੋ ਵੀ ਖਾਂਦੇ ਹੋ ਜਾਂ ਜਾਨਵਰ ਖਾਂਦਾ ਹੈ, ਉਹ ਇਕੋ ਚੀਜ ਹੈ। ਖਾਣ ਦਾ ਮਤਲਬ ਹੈ ਸ਼ਰੀਰ ਅਤੇ ਆਤਮਾ ਨੂੰ ਇਕੱਠੇ ਬਣਾਈ ਰੱਖਣਾ। ਇਸ ਲਈ ਖਾਣ-ਪੀਣ ਦੇ ਢੰਗਾਂ ਵਿੱਚ ਅੱਗੇ ਵਧਣ ਦਾ ਮਤਲਬ ਸਭਿਅਤਾ ਦੀ ਤਰੱਕੀ ਨਹੀਂ ਹੈ। ਸੌਣ ਦੇ ਢੰਗਾਂ ਵਿੱਚ ਤਰੱਕੀ, ਇਸਦਾ ਮਤਲਬ ਸਭਿਅਤਾ ਦੀ ਤਰੱਕੀ ਨਹੀਂ ਹੈ। ਇਸੇ ਤਰ੍ਹਾਂ, ਸੰਭੋਗ ਦੇ ਢੰਗਾਂ ਵਿੱਚ ਤਰੱਕੀ, ਇਸਦਾ ਅਰਥ ਸਭਿਅਤਾ ਦੀ ਤਰੱਕੀ ਨਹੀਂ ਹੈ। ਜਾਂ ਆਪਣੇ ਦੁਸ਼ਮਣ ਨੂੰ ਮਾਰਨ ਲਈ ਪਰਮਾਣੂ ਬੰਬਾਂ ਦੀ ਖੋਜ, ਬਚਾਅ ਵਿੱਚ ਤਰੱਕੀ, ਇਹ ਵੀ ਸਭਿਅਤਾ ਦੀ ਤਰੱਕੀ ਨਹੀਂ ਹੈ। ਸਭਿਅਤਾ ਦੀ ਤਰੱਕੀ ਦਾ ਮਤਲਬ ਹੈ ਕਿ ਤੁਸੀਂ ਆਤਮਾ ਅਤੇ ਆਤਮਾ ਦੇ ਅੰਤਿਮ ਉਦੇਸ਼ ਨੂੰ ਜਾਣਨ ਲਈ ਕਿੰਨਾ ਅਗੇ ਵਧ ਗਏ ਹੋ ਅਤੇ ਆਤਮਾ ਇੱਕ ਸ਼ਰੀਰ ਤੋਂ ਦੂਜੇ ਸ਼ਰੀਰ ਵਿੱਚ ਕਿਵੇਂ ਆ ਜਾਂਦੀ ਹੈ - ਇਹ ਜਾਣਨ ਲਈ ਤੁਸੀਂ ਕੀਨੀ ਤਰੱਕੀ ਕੀਤੀ ਹੈ।"
721205 - ਪ੍ਰਵਚਨ Rotary Club - ਅਹਮਦਾਬਾਦ