PA/730522 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਾਤਾ ਯਸ਼ੋਦਾ ਦੇਖ ਰਹੀ ਹੈ ਕਿ ਕ੍ਰਿਸ਼ਨ ਪਰਮਾਤਮਾ ਹੈ। ਗੋਪੀਆਂ ਵੀ, ਗੋਪੀ-ਜਨ-ਵੱਲਭ ਗਿਰੀ-ਵਰ-ਧਾਰੀ (ਜਯਾ ਰਾਧਾ-ਮਾਧਵ)। ਕ੍ਰਿਸ਼ਨ ਗੋਵਰਧਨ ਪਹਾੜ ਨੂੰ ਚੁੱਕ ਰਹੇ ਹਨ । ਪਰਮਾਤਮਾ ਤੋਂ ਇਲਾਵਾ ਇਹ ਕੌਣ ਕਰ ਸਕਦਾ ਹੈ? ਉਹ ਇਸਨੂੰ ਦੇਖ ਰਹੇ ਹਨ; ਫਿਰ ਵੀ ਉਹ ਨਹੀਂ ਜਾਣਦੇ ਕਿ ਕ੍ਰਿਸ਼ਨ ਪਰਮਾਤਮਾ ਹੈ। 'ਕ੍ਰਿਸ਼ਣ ਸ਼ਾਨਦਾਰ ਹੈ', ਬੱਸ ਇੰਨਾ ਹੀ। ਉਹ ਇਹ ਜਾਣਨਾ ਪਸੰਦ ਨਹੀਂ ਕਰਦੇ ਕਿ ਕ੍ਰਿਸ਼ਨ ਪਰਮਾਤਮਾ ਹੈ ਜਾਂ ਨਹੀਂ। ਉਹ ਕ੍ਰਿਸ਼ਨ ਨੂੰ ਪਿਆਰ ਕਰਨਾ ਚਾਹੁੰਦੇ ਹਨ। ਕ੍ਰਿਸ਼ਨ ਪਰਮਾਤਮਾ ਹੋ ਸਕਦਾ ਹੈ ਜਾਂ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜਿਵੇਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਉਹ ਕੀ ਹੈ - ਉਹ ਅਮੀਰ ਆਦਮੀ ਹੈ, ਗਰੀਬ ਆਦਮੀ ਹੈ, ਪੜ੍ਹਿਆ-ਲਿਖਿਆ ਹੈ ਜਾਂ ਨਹੀਂ - ਕੋਈ ਵਿਚਾਰ ਨਹੀਂ ਹੈ। ਪਿਆਰ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ, ਵਿਚਾਰ। ਇਸੇ ਤਰ੍ਹਾਂ, ਗੋਪੀਆਂ ਦਾ ਕ੍ਰਿਸ਼ਨ ਲਈ ਪਿਆਰ ਪਵਿੱਤਰ ਸੀ। ਇਸ ਗੱਲ 'ਤੇ ਕੋਈ ਵਿਚਾਰ ਨਹੀਂ ਸੀ ਕਿ ਕ੍ਰਿਸ਼ਨ ਪਰਮਾਤਮਾ ਸਨ, ਇਸ ਲਈ ਉਹ ਉਸ ਨਾਲ ਨੱਚਣਾ ਚਾਹੁੰਦੇ ਸਨ। ਨਹੀਂ। ਕ੍ਰਿਸ਼ਨ ਉਨ੍ਹਾਂ ਨਾਲ ਨੱਚਣਾ ਚਾਹੁੰਦੇ ਸਨ, ਇਸ ਲਈ ਉਹ ਕ੍ਰਿਸ਼ਨ ਕੋਲ ਆਏ।"
730522 - ਪ੍ਰਵਚਨ SB 01.09.40 - ਨਿਉ ਯਾੱਰਕ