"ਇਸ ਲਈ ਕ੍ਰਿਸ਼ਨ ਬਾਹਰੋਂ, ਅੰਦਰੋਂ ਮਦਦ ਕਰ ਰਹੇ ਹਨ। ਅੰਦਰੋਂ, ਉਹ ਪਰਮਾਤਮਾ ਦੇ ਰੂਪ ਵਿੱਚ ਹੈ, ਅਤੇ ਬਾਹਰੋਂ, ਅਧਿਆਤਮਿਕ ਗੁਰੂ ਦੇ ਰੂਪ ਵਿੱਚ। ਇਸ ਲਈ ਉਹ ਦੋਵੇਂ ਤਰੀਕਿਆਂ ਨਾਲ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਉਸਦੀ ਦਇਆ ਦੀ ਵਰਤੋਂ ਕਰੋ। ਫਿਰ ਤੁਹਾਡਾ ਜੀਵਨ ਸੰਪੂਰਨ ਹੈ। ਉਹ ਤੁਹਾਡੀ ਮਦਦ ਕਰਨ ਲਈ ਤਿਆਰ ਹੈ, ਅੰਦਰੋਂ ਅਤੇ ਬਾਹਰੋਂ। ਕ੍ਰਿਸ਼ਨ ਬਹੁਤ ਦਿਆਲੂ ਹੈ। ਕ੍ਰਿਸ਼ਨ ਦੀ ਦਿਆਲਤਾ, ਮੇਹਰਬਾਨੀ , ਕੋਈ ਵੀ ਇਸਦਾ ਬਦਲਾ ਨਹੀਂ ਚੁਕਾ ਸਕਦਾ। ਹਰ ਜਨਮ ਵਿੱਚ, ਉਹ ਮੇਰੇ ਨਾਲ ਹੈ, ਪ੍ਰਚਾਰ ਕਰ ਰਿਹਾ ਹੈ: 'ਤੁਸੀਂ ਮਨਘੜਤ ਕੰਮ ਕਿਉਂ ਕਰ ਰਹੇ ਹੋ? ਬੱਸ ਮੇਰੇ ਵੱਲ ਮੁੜੋ'। ਇਸ ਲਈ ਉਹ ਹਰ ਤਰ੍ਹਾਂ ਦੇ ਸਰੀਰ ਵਿੱਚ ਜੀਵਤ ਹਸਤੀ ਦੇ ਨਾਲ ਜਾ ਰਿਹਾ ਹੈ - ਭਾਵੇਂ ਦੇਵਤਾ ਦੇ ਸਰੀਰ ਦੇ ਰੂਪ ਵਿੱਚ ਜਾਂ ਸੂਰ ਦੇ ਸਰੀਰ ਦੇ ਰੂਪ ਵਿੱਚ, ਫਿਰ ਵੀ, ਕ੍ਰਿਸ਼ਨ ਉੱਥੇ ਹੈ। ਸਰਵਸਯ ਚਾਹਮ ਹ੍ਰੀਦੀ ਸੰਨਿਵਿਸ਼ਠ: (ਭ.ਗੀ. 15.15)।"
|