PA/730710 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭੌਤਿਕ ਸੰਸਾਰ ਦਾ ਅਰਥ ਹੈ ਇਹ ਪੰਜ ਤੱਤ, ਸਕਲ ਅਤੇ ਸੂਖਮ। ਧਰਤੀ, ਪਾਣੀ, ਹਵਾ, ਅੱਗ, ਆਕਾਸ਼, ਇਹ ਸਕਲ ਹਨ। ਅਤੇ ਮਨ, ਬੁੱਧੀ ਅਤੇ ਅਹੰਕਾਰ, ਇਹ ਸੂਖਮ ਹਨ। ਇਹ ਤੱਤ, ਭੌਤਿਕ ਤੱਤ, ਕ੍ਰਿਸ਼ਨ ਕਹਿੰਦੇ ਹਨ, ਭਿੰਨਾ ਮੇ ਪ੍ਰਕ੍ਰਿਤਿਰ ਅਸਠਧਾ (ਭ.ਗੀ. 7.4): 'ਇਹ ਭੌਤਿਕ ਤੱਤ, ਇਹ ਵੱਖ ਹਨ, ਪਰ ਇਹ ਮੇਰੀ ਊਰਜਾ ਹਨ। ਇਹ ਮੇਰੀ ਊਰਜਾ ਹਨ'। ਉਹੀ ਉਦਾਹਰਣ: ਬਿਲਕੁਲ ਬੱਦਲ ਵਾਂਗ। ਬੱਦਲ ਸੂਰਜ ਦੁਆਰਾ ਬਣਾਇਆ ਗਿਆ ਹੈ। ਇਹ ਸੂਰਜ ਦੀ ਊਰਜਾ ਹੈ ਜੋ ਬੱਦਲ ਬਣਾਉਂਦੀ ਹੈ। ਤੁਸੀਂ ਜਾਣਦੇ ਹੋ। ਤਾਪਮਾਨ ਦੁਆਰਾ ਸਮੁੰਦਰੀ ਪਾਣੀ ਵਾਸ਼ਪੀਕਰਨ ਹੋ ਜਾਂਦਾ ਹੈ, ਗੈਸ ਵਿੱਚ ਬਦਲ ਜਾਂਦਾ ਹੈ। ਇਹ ਬੱਦਲ ਹੈ। ਇਸ ਲਈ ਬੱਦਲ ਸੂਰਜ ਦੀ ਊਰਜਾ ਦੁਆਰਾ ਬਣਾਇਆ ਗਿਆ ਹੈ, ਪਰ ਜਦੋਂ ਬੱਦਲ ਹੁੰਦਾ ਹੈ ਤਾਂ ਤੁਸੀਂ ਸੂਰਜ ਨੂੰ ਨਹੀਂ ਦੇਖ ਸਕਦੇ; ਸੂਰਜ ਢੱਕਿਆ ਜਾਂਦਾ ਹੈ। ਇਸੇ ਤਰ੍ਹਾਂ, ਭੌਤਿਕ ਊਰਜਾ ਕ੍ਰਿਸ਼ਨ ਦੀ ਊਰਜਾ ਹੈ। ਪਰ ਜਦੋਂ ਤੁਸੀਂ ਇਸ ਭੌਤਿਕ ਊਰਜਾ ਦੁਆਰਾ ਢੱਕੇ ਜਾਂਦੇ ਹੋ, ਤਾਂ ਤੁਸੀਂ ਕ੍ਰਿਸ਼ਨ ਨੂੰ ਨਹੀਂ ਦੇਖਦੇ। ਇਹ ਸਥਿਤੀ ਹੈ।"
730710 - ਪ੍ਰਵਚਨ BG 01.04-5 - ਲੰਦਨ