PA/730910 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸਟਾੱਕਹੋਮ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਪਣੀ ਮਾਂ ਦੀ ਕੁੱਖ ਤੋਂ ਬਾਹਰ ਆਉਣ ਤੋਂ ਪਹਿਲਾਂ, ਤੁਹਾਨੂੰ ਤੁਹਾਡੀ ਮਾਂ ਜਾਂ ਪਿਤਾ ਦੁਆਰਾ ਮਾਰਿਆ ਜਾ ਸਕਦਾ ਹੈ। ਕਿਉਂਕਿ ਉਹ ਲਹਿਰ ਚੱਲ ਰਹੀ ਹੈ, ਗਰਭਪਾਤ। ਇਸ ਲਈ ਜਾਂ ਤਾਂ ਤੁਸੀਂ ਇੱਕ ਬਹੁਤ ਅਮੀਰ ਮਾਂ ਦੀ ਕੁੱਖ ਵਿੱਚ ਹੋ ਜਾਂ ਇੱਕ ਗਰੀਬ ਮਾਂ ਦੀ ਕੁੱਖ ਵਿੱਚ ਹੋ ਜਾਂ ਇੱਕ ਕਾਲੀ ਮਾਂ ਜਾਂ ਗੋਰੀ ਮਾਂ ਜਾਂ ਇੱਕ ਸਿੱਖਿਅਤ ਮਾਂ ਜਾਂ ਮੂਰਖ ਮਾਂ ਦੀ ਕੁੱਖ ਵਿੱਚ ਹੋ, ਮਾਂ ਦੇ ਅੰਦਰ ਰਹਿਣ ਦੇ ਦਰਦ ਇੱਕੋ ਜਿਹੇ ਹਨ। ਅਜਿਹਾ ਨਹੀਂ ਹੈ ਕਿ ਕਿਉਂਕਿ ਤੁਸੀਂ ਇੱਕ ਅਮੀਰ ਮਾਂ ਦੀ ਕੁੱਖ ਵਿੱਚ ਹੋ, ਇਸ ਲਈ ਗਰਭ ਦੇ ਅੰਦਰ ਰਹਿਣ ਦਾ ਕੋਈ ਦਰਦ ਨਹੀਂ ਹੋਵੇਗਾ। ਉਹੀ ਦਰਦ। ਤਾਂ ਜਨਮ। ਫਿਰ, ਜਿਵੇਂ ਹੀ ਤੁਸੀਂ ਕਿਸੇ ਭੌਤਿਕ ਸਰੀਰ ਨੂੰ ਸਵੀਕਾਰ ਕਰਦੇ ਹੋ, ਤੁਹਾਨੂੰ ਸਰੀਰਕ ਪੀੜਾਂ ਅਤੇ ਸੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਫਿਰ, ਮੌਤ ਦੇ ਸਮੇਂ, ਉਹੀ ਦਰਦਨਾਕ ਸਥਿਤੀ। ਇਸ ਲਈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਅਮੀਰ ਹੈ, ਕੋਈ ਗਰੀਬ ਹੈ, ਇਹ ਭੌਤਿਕ ਸਥਿਤੀ ਹੈ , ਦੋਵਾਂ ਵਿੱਚ ਸਾਨੂੰ ਦੁੱਖ ਝੱਲਣਾ ਪਵੇਗਾ।"
730910 - ਪ੍ਰਵਚਨ SB 05.05.05 - ਸਟਾੱਕਹੋਮ