PA/730926 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਜਿਵੇਂ ਹੀ ਸਾਡੀ ਭਾਵਨਾ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਂਦੀ ਹੈ... ਕ੍ਰਿਸ਼ਨ ਸਮਝਦੇ ਹਨ। ਕ੍ਰਿਸ਼ਨ ਤੁਹਾਡੇ ਦਿਲ ਦੇ ਅੰਦਰ ਹੈ। ਈਸ਼ਵਰ: ਸਰਵ-ਭੂਤਾਨਾਂ ਹ੍ਰੀਦ-ਦੇਸ਼ੇ 'ਅਰਜੁਨ ਤਿਸ਼ਟਤੀ (ਭ.ਗ੍ਰੰ. 18.61)। ਇਸ ਲਈ ਕ੍ਰਿਸ਼ਨ ਤੁਹਾਡੇ ਉਦੇਸ਼ ਨੂੰ ਸਮਝ ਸਕਦੇ ਹਨ। ਅਸੀਂ ਕ੍ਰਿਸ਼ਨ ਨੂੰ ਧੋਖਾ ਨਹੀਂ ਦੇ ਸਕਦੇ। ਕ੍ਰਿਸ਼ਨ ਤੁਰੰਤ ਸਮਝ ਸਕਦੇ ਹਨ ਕਿ ਤੁਸੀਂ ਕ੍ਰਿਸ਼ਨ ਨੂੰ ਸਮਝਣ ਜਾਂ ਉਸ ਕੋਲ ਜਾਣ ਜਾਂ ਘਰ ਵਾਪਸ ਜਾਣ, ਭਗਵਾਨ ਧਾਮ ਵਾਪਸ ਜਾਣ ਲਈ ਕਿੰਨੇ ਗੰਭੀਰ ਅਤੇ ਇਮਾਨਦਾਰ ਹੋ। ਉਹ ਕ੍ਰਿਸ਼ਨ ਸਮਝ ਸਕਦੇ ਹਨ। ਜਿਵੇਂ ਹੀ ਉਹ ਸਮਝਦਾ ਹੈ ਕਿ, "ਇੱਥੇ ਇੱਕ ਆਤਮਾ ਹੈ, ਉਹ ਬਹੁਤ ਗੰਭੀਰ ਹੈ," ਉਹ ਤੁਹਾਡੀ ਦੇਖਭਾਲ ਕਰਦਾ ਹੈ, ਖਾਸ ਕਰਕੇ। ਸਮੋ 'ਹਮ' ਸਰਵ-ਭੂਤੇਸ਼ੁ। ਕ੍ਰਿਸ਼ਨ, ਪਰਮਾਤਮਾ ਦੀ ਸਰਵਉੱਚ ਸ਼ਖਸੀਅਤ ਹੋਣ ਕਰਕੇ, ਉਹ ਸਾਰਿਆਂ ਦੇ ਬਰਾਬਰ ਹਨ।"
730926 - ਪ੍ਰਵਚਨ BG 13.03 - ਮੁੰਬਈ