PA/731011 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਆਧੁਨਿਕ ਲੋਕ, ਉਹ ਨਹੀਂ ਜਾਣਦੇ। ਉਹ ਇਹ ਨਹੀਂ ਜਾਣਦੇ ਕਿ ਭੌਤਿਕ ਸਥਿਤੀ ਨੂੰ ਬਦਲਿਆ ਨਹੀਂ ਜਾ ਸਕਦਾ। ਉਦਾਹਰਣ ਵਜੋਂ, ਸੂਰ ਨੂੰ ਲਓ। ਉਸਦਾ ਸਰੀਰ ਮਲ ਖਾਣ ਲਈ ਹੈ। ਇਸ ਲਈ ਤੁਸੀਂ ਉਸਨੂੰ ਹਲਵਾ ਖਾਣ ਲਈ ਪ੍ਰੇਰਿਤ ਨਹੀਂ ਕਰ ਸਕਦੇ। ਅਜਿਹਾ ਨਹੀਂ ਹੋ ਸਕਦਾ। ਉਹ ਇਸਨੂੰ ਸਵੀਕਾਰ ਨਹੀਂ ਕਰੇਗਾ, ਕਿਉਂਕਿ ਸਰੀਰ ਇਸ ਤਰ੍ਹਾਂ ਦਾ ਹੈ। ਪਰ ਮਨੁੱਖੀ ਰੂਪ ਵਿੱਚ, ਜੇਕਰ ਅਸੀਂ ਆਪਣੀ ਚੇਤਨਾ ਨੂੰ ਬਦਲਦੇ ਹਾਂ, ਤਾਂ ਅਸੀਂ ਬਣ ਸਕਦੇ ਹਾਂ... ਅਸੀਂ ਆਪਣੀ ਅਸਲ ਸਥਿਤੀ ਨੂੰ ਮੁੜ ਸੁਰਜੀਤ ਕਰ ਸਕਦੇ ਹਾਂ। ਅਸਲ ਸਥਿਤੀ ਦਾ ਅਰਥ ਹੈ ਅਨੰਦ ਅਤੇ ਗਿਆਨ ਦਾ ਸਦੀਵੀ ਜੀਵਨ। ਇਹੀ ਅਸਲ ਜੀਵਨ ਹੈ।" |
731011 - ਪ੍ਰਵਚਨ BG 13.17 - ਮੁੰਬਈ |