"ਜੇ ਤੁਸੀਂ ਲਾਇਕ ਨਹੀਂ ਹੋ, ਤਾਂ ਤੁਹਾਨੂੰ ਇਹ ਕਿਵੇਂ ਮਿਲੇਗਾ? ਜਿਵੇਂ ਕਿ ਜੇਕਰ ਤੁਸੀਂ ਹਾਈ-ਕੋਰਟ ਜੱਜ ਬਣਨਾ ਚਾਹੁੰਦੇ ਹੋ, ਤਾਂ ਸਰਕਾਰ ਤੁਹਾਨੂੰ ਬਣਾ ਸਕਦੀ ਹੈ। ਪਰ ਤੁਹਾਡੇ ਕੋਲ ਯੋਗਤਾ ਹੋਣੀ ਚਾਹੀਦੀ ਹੈ। ਬਸ ਤੁਸੀਂ ਗਲੀ ਵਿੱਚ ਇੱਕ ਸਫਾਈ ਸੇਵਕ ਹੋ, ਅਤੇ ਤੁਸੀਂ ਚਾਹੁੰਦੇ ਹੋ ਕਿ, "ਮੈਂ ਹਾਈ-ਕੋਰਟ ਜੱਜ ਬਣਾਂ," ਤਾਂ ਕੀ ਸਰਕਾਰ ਇੰਨੀ ਮੂਰਖ ਹੈ? ਤੁਹਾਨੂੰ ਇੱਛਾ ਕਰਨੀ ਚਾਹੀਦੀ ਹੈ; ਉਸੇ ਸਮੇਂ ਤੁਹਾਡੇ ਕੋਲ ਗੁਣ ਹੋਣੇ ਚਾਹੀਦੇ ਹਨ। ਫਿਰ ਇਹ ਕ੍ਰਿਸ਼ਨ ਦੇ ਅਧਿਕਾਰ ਵਿੱਚ ਹੈ ਕਿ ਉਹ ਤੁਹਾਨੂੰ ਇਨਾਮ ਦੇਣ। ਮੁਸ਼ਕਲ ਕੀ ਹੈ? ਜੋ ਵੀ ਹੋਵੇ... ਪਹਿਲਾਂ ਲਾਇਕ ਬਣੋ , ਫਿਰ ਇੱਛਾ ਕਰੋ। ਜੇਕਰ ਤੁਸੀਂ ਇੱਕ ਠੱਗ ਹੋ ਤਾਂ ਤੁਹਾਨੂੰ ਲੱਖਾਂ ਡਾਲਰਾਂ ਦੀ ਇੱਛਾ ਕਿਉਂ ਕਰਨੀ ਚਾਹੀਦੀ ਹੈ? ਤੁਹਾਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।"
|