PA/731203 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਥੇ, ਮਨੁੱਖ, ਅਗਿਆਨਤਾ ਵਿੱਚ, ਉਹ ਕਾਮ, ਵਾਸਨਾ, ਲੋਭ, ਮੋਹ, ਕ੍ਰੋਧ - ਬਹੁਤ ਸਾਰੀਆਂ ਚੀਜ਼ਾਂ ਦੀ ਸੇਵਾ ਕਰ ਰਿਹਾ ਹੈ। ਉਹ ਸੇਵਾ ਕਰ ਰਿਹਾ ਹੈ। ਇੱਕ ਆਦਮੀ ਕਾਮ, ਕਾਮ ਇੱਛਾਵਾਂ ਦੁਆਰਾ ਦੂਜੇ ਸਰੀਰ ਨੂੰ ਮਾਰ ਰਿਹਾ ਹੈ। ਜਾਂ ਭਰਮ ਦੁਆਰਾ। ਹੋਰ ਬਹੁਤ ਸਾਰੇ ਕਾਰਨ। ਇਸ ਲਈ ਅਸੀਂ ਸੇਵਾ ਕਰ ਰਹੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਸੀਂ ਸੇਵਾ ਕਰ ਰਹੇ ਹਾਂ। ਪਰ ਅਸੀਂ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਮਾਤਸਰਯ - ਕਾਮ, ਇੱਛਾ, ਲੋਭ, ਇਸ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ। ਹੁਣ ਸਾਨੂੰ ਇਹ ਸਿੱਖਣਾ ਪਵੇਗਾ ਕਿ ਅਸੀਂ ਇੰਨੀਆਂ ਸਾਰੀਆਂ ਚੀਜ਼ਾਂ ਦੀ ਸੇਵਾ ਕਰਕੇ ਨਿਰਾਸ਼ ਹੋ ਗਏ ਹਾਂ। ਹੁਣ ਸਾਨੂੰ ਉਸ ਸੇਵਾ ਰਵੱਈਏ ਨੂੰ ਕ੍ਰਿਸ਼ਨ ਵੱਲ ਮੋੜਨਾ ਪਵੇਗਾ। ਇਹ ਕ੍ਰਿਸ਼ਨ ਦਾ ਮਿਸ਼ਨ ਹੈ। ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰਣਮ ਵ੍ਰਜ (ਭ.ਗੀ. 18.66): "ਤੁਸੀਂ ਪਹਿਲਾਂ ਹੀ ਸੇਵਾ ਕਰ ਰਹੇ ਹੋ। ਤੁਸੀਂ ਸੇਵਾ ਤੋਂ ਮੁਕਤ ਨਹੀਂ ਹੋ ਸਕਦੇ। ਪਰ ਤੁਹਾਡੀ ਸੇਵਾ ਗਲਤ ਜਗ੍ਹਾ 'ਤੇ ਹੈ। ਇਸ ਲਈ ਤੁਸੀਂ ਆਪਣੀ ਸੇਵਾ ਮੇਰੇ ਵੱਲ ਮੋੜੋ। ਫਿਰ ਤੁਸੀਂ ਖੁਸ਼ ਹੋ ਜਾਂਵੋਗੇ ।" ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ।"
731203 - ਪ੍ਰਵਚਨ SB 01.15.24 - ਲਾੱਸ ਐਂਜ਼ਲਿਸ